ਮੀਂਹ ਨਾਲ ਮੌਸਮ ਹੋਇਆ ਸੁਹਾਵਣਾ ,ਇਹਨਾਂ ਇਲਾਕਿਆਂ ਵਿੱਚ ਪਿਆ ਮੀਂਹ
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਕੀਤਾ ਜਾਰੀ
Rain
ਨਵੀਂ ਦਿੱਲੀ: ਦਿੱਲੀ ਵਿਚ ਸ਼ੁੱਕਰਵਾਰ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ ਬਦਲ ਗਿਆ। ਤੇਜ਼ ਹਵਾਵਾਂ ਨਾਲ ਅਸਮਾਨ ਵਿਚ ਬੱਦਲ ਛਾਏ ਹੋਏ ਹਨ। ਭਾਰਤ ਮੌਸਮ ਵਿਭਾਗ ਦੇ ਅਨੁਸਾਰ ਅੱਜ ਦਿੱਲੀ ਵਿੱਚ ਗੜੇਮਾਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਰਾਜਧਾਨੀ ਵਿੱਚ ਮੰਗਲਵਾਰ ਨੂੰ ਤੇਜ਼ ਗਰਮੀ ਸੀ। ਘੱਟੋ ਘੱਟ ਤਾਪਮਾਨ ਦੇ ਨਾਲ ਵੱਧ ਤੋਂ ਵੱਧ ਤਾਪਮਾਨ ਵੱਧਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ ਪਰ ਰਾਤ ਅੱਠ ਵਜੇ ਮੌਸਮ ਬਦਲਣਾ ਸ਼ੁਰੂ ਹੋਇਆ। ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ।