ਦਾਂਡੀ ਮਾਰਚ ਨੂੰ ਅਨਿਆਂ ਵਿਰੁੱਧ ਦ੍ਰਿੜ ਯਤਨ ਵਜੋਂ ਯਾਦ ਰੱਖਿਆ ਜਾਵੇਗਾ : ਪੀਐੱਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਵੱਖ-ਵੱਖ ਰੂਪਾਂ ਦੇ ਅਨਿਆਂ ਵਿਰੁੱਧ ਦ੍ਰਿੜ ਯਤਨ ਵਜੋਂ ਯਾਦ ਕੀਤਾ ਜਾਵੇਗਾ।

PM Modi

 

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਤਿਹਾਸਕ ਦਾਂਡੀ ਮਾਰਚ ਦੀ ਵਰ੍ਹੇਗੰਢ 'ਤੇ ਮਹਾਤਮਾ ਗਾਂਧੀ ਅਤੇ ਇਸ ਵਿਚ ਹਿੱਸਾ ਲੈਣ ਵਾਲੇ ਹੋਰ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਉਹਨਾਂ ਨੇ  ਕਿਹਾ ਕਿ ਇਸ ਨੂੰ ਵੱਖ-ਵੱਖ ਕਿਸਮਾਂ ਨਾਲ ਅਨਿਆ ਦੇ ਖਿਲਾਫ਼ ਯਾਦ ਰੱਖਿਆ ਜਾਵੇਗਾ। ਲੂਣ ਸੱਤਿਆਗ੍ਰਹਿ ਨੂੰ 1930 ਦਾ ਦਾਂਡੀ ਮਾਰਚ ਵੀ ਕਿਹਾ ਜਾਂਦਾ ਹੈ, ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿਚ ਇਹ ਇੱਕ ਇਤਿਹਾਸਕ ਘਟਨਾ ਹੈ। 

ਬ੍ਰਿਟਿਸ਼ ਸ਼ਾਸਨ ਦੇ ਖਿਲਾਫ਼ ਸਿਵਲ ਨਾਫੁਰਮਾਨੀ ਅੰਦੋਲਨ ਦੇ ਹਿੱਸੇ ਵਜੋਂ, ਗਾਂਧੀ ਦੀ ਅਗਵਾਈ ਵਿਚ 'ਸਤਿਆਗ੍ਰਹਿਆਂ' ਨੇ 12 ਮਾਰਚ- 5 ਅਪ੍ਰੈਲ 1930 ਦੇ ਦੌਰਾਨ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ ਦਾਂਡੀ ਦੇ ਤੱਟਵਰਤੀ ਪਿੰਡ ਤੱਕ ਮਾਰਚ ਕੀਤਾ ਅਤੇ ਬ੍ਰਿਟਿਸ਼ ਸਰਕਾਰ ਦੇ ਲੂਣ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਸਮੁੰਦਰੀ ਪਾਣਈ ਤੋਂ ਲੂਣ ਬਣਾਇਆ। 

 

ਪੀਐੱਮ ਮੋਦੀ ਨੇ ਟਵੀਟ ਕੀਤਾ ਤੇ ਲਿਖਿਆ ਕਿ “ਮੈਂ ਬਾਪੂ ਅਤੇ ਇਸ ਦਾਂਡੀ ਮਾਰਚੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਇਹ ਸਾਡੇ ਦੇਸ਼ ਦੇ ਇਤਿਹਾਸ ਵਿਚ ਇੱਕ ਮਹੱਤਵਪੂਰਨ ਘਟਨਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਵੱਖ-ਵੱਖ ਰੂਪਾਂ ਦੇ ਅਨਿਆਂ ਵਿਰੁੱਧ ਦ੍ਰਿੜ ਯਤਨ ਵਜੋਂ ਯਾਦ ਕੀਤਾ ਜਾਵੇਗਾ।