ਰਾਜਸਥਾਨ 'ਚ ਪਹਿਲੀ ਵਾਰ 'ਆਪ' ਦਿਖਾਏਗੀ ਸ਼ਕਤੀ, ਕੇਜਰੀਵਾਲ-ਭਗਵੰਤ ਮਾਨ ਕੱਢਣਗੇ ਤਿਰੰਗਾ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈਪੁਰ ਵਿੱਚ ਜਨਤਕ ਮੀਟਿੰਗ ਦੀ ਤਿਆਰੀ

PHOTO

 

ਜੈਪੁਰ: ਆਮ ਆਦਮੀ ਪਾਰਟੀ (ਆਪ) ਵੀ ਇਸ ਵਾਰ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੇ ਜ਼ੋਰ-ਸ਼ੋਰ ਨਾਲ ਮੈਦਾਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਜੈਪੁਰ ਆ ਰਹੇ ਹਨ। ਇੱਥੇ ਉਹ ਅਜਮੇਰੀ ਗੇਟ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤੇ ਵਿਅਕਤੀ ਦੇ ਠਿਕਾਣਿਆਂ ਦੀ ਕੀਤੀ ਜਾਂਚ

‘ਆਪ’ ਦੇ ਰਾਜਸਥਾਨ ਇੰਚਾਰਜ ਵਿਨੈ ਮਿਸ਼ਰਾ ਨੇ ਦੱਸਿਆ ਕਿ ਕੱਲ੍ਹ ਤੋਂ ਪਾਰਟੀ ਰਾਜਸਥਾਨ ਵਿੱਚ ਚੋਣ ਤਿਆਰੀਆਂ ਸ਼ੁਰੂ ਕਰਨ ਜਾ ਰਹੀ ਹੈ। ਕੇਜਰੀਵਾਲ ਤੇ ਮਾਨ ਤਿਰੰਗਾ ਯਾਤਰਾ ਰਾਹੀਂ ਚੋਣ ਤਿਆਰੀਆਂ ਸ਼ੁਰੂ ਕਰਨਗੇ। ਤਿਰੰਗਾ ਯਾਤਰਾ ਸੰਗਾਨੇਰੀ ਗੇਟ ਤੋਂ ਹੁੰਦੀ ਹੋਈ ਅਜਮੇਰੀ ਗੇਟ ਪਹੁੰਚੇਗੀ। ਮਿਸ਼ਰਾ ਨੇ ਕਿਹਾ ਕਿ ਪਾਰਟੀ ਨੇ ਸੰਗਠਨ ਨਾ ਹੋਣ ਦੇ ਬਾਵਜੂਦ ਸਿਰਫ 15 ਦਿਨਾਂ 'ਚ 4.50 ਲੱਖ ਨਵੇਂ ਮੈਂਬਰ ਬਣਾਏ ਹਨ। ਜਨਤਾ ਦੇ ਹੁੰਗਾਰੇ ਨੂੰ ਦੇਖਦੇ ਹੋਏ ਅਸੀਂ ਇਹ ਤਿਰੰਗਾ ਯਾਤਰਾ ਪ੍ਰੋਗਰਾਮ ਬਣਾਇਆ ਹੈ। ਰਾਜਸਥਾਨ ਵਿੱਚ ਇਸ ਵਾਰ ਜ਼ੋਰਦਾਰ ਢੰਗ ਨਾਲ ਚੋਣ ਲੜਨਗੇ।

 

ਇਹ ਵੀ ਪੜ੍ਹੋ : ਨਜਾਇਜ਼ ਖਣਨ ਖਿਲਾਫ ਵੱਡੀ ਕਾਰਵਾਈ, ਰੂਪਨਗਰ ਜ਼ਿਲੇ ਵਿੱਚ 4 ਪੋਕਲੇਨ ਮਸ਼ੀਨਾਂ ਤੇ 5 ਟਿੱਪਰ ਕੀਤੇ ਜ਼ਬਤ

ਵਿਨੇ ਮਿਸ਼ਰਾ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਹੈ। ਜਿੱਥੇ ਵੀ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਕੋਈ ਖ਼ਤਰਾ ਨਜ਼ਰ ਆਉਂਦਾ ਹੈ, ਦੋਵੇਂ ਇੱਕ ਹੋ ਜਾਂਦੇ ਹਨ। ਮਿਲੀਭੁਗਤ ਦੀ ਇਹੀ ਖੇਡ ਰਾਜਸਥਾਨ ਵਿੱਚ ਵੀ ਚੱਲ ਰਹੀ ਹੈ। ਜਦੋਂ ਅਸੀਂ ਭਾਜਪਾ ਦੇ ਸੂਬਾ ਹੈੱਡਕੁਆਰਟਰ ਨੂੰ ਘੇਰਾ ਪਾਉਣਾ ਚਾਹਿਆ ਤਾਂ ਇੱਥੋਂ ਦੀ ਕਾਂਗਰਸ ਸਰਕਾਰ ਨੇ ਪੁਲਿਸ ਰਾਹੀਂ ਸਾਨੂੰ ਰੋਕ ਦਿੱਤਾ। ਜਨਤਾ ਸਮਝ ਚੁੱਕੀ ਹੈ ਕਿ ਉਨ੍ਹਾਂ ਦੀ ਮਿਲੀਭੁਗਤ ਦੀ ਇਹ ਖੇਡ ਬਹੁਤੀ ਦੇਰ ਚੱਲਣ ਵਾਲੀ ਨਹੀਂ ਹੈ।