ਕਾਂਗਰਸ-JDS ਦੇ ਗੜ੍ਹ 'ਚ PM ਮੋਦੀ ਦਾ ਰੋਡ ਸ਼ੋਅ, ਲੋਕਾਂ ਨੇ ਕੀਤੀ ਫੁੱਲਾਂ ਦੀ ਵਰਖਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਮੋਦੀ ਨੇ ਮੰਡਿਆ 'ਚ ਕਰੀਬ 2 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ

PM Modi's road show in the stronghold of Congress-JDS, people showered flowers

ਕਰਨਾਟਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕਰਨਾਟਕ ਦੇ ਮੈਸੂਰ ਵਿਚ 16,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਮੰਡਿਆ 'ਚ ਕਰੀਬ 2 ਕਿਲੋਮੀਟਰ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਫੁੱਲਾਂ ਦੀ ਵਰਖਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਕਾਰ ਤੋਂ ਬਾਹਰ ਆ ਕੇ ਲੋਕਾਂ ਦਾ ਸਵਾਗਤ ਕੀਤਾ। ਮੰਡਿਆ 'ਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਸਿਆਸੀ ਨਜ਼ਰੀਏ ਤੋਂ ਵੀ ਮਹੱਤਵਪੂਰਨ ਹੈ, ਕਿਉਂਕਿ ਸੂਬੇ 'ਚ ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਮਾਂਡਿਆ ਜ਼ਿਲ੍ਹਾ ਪੁਰਾਣੇ ਮੈਸੂਰ ਖੇਤਰ ਦਾ ਇੱਕ ਵੱਡਾ ਹਿੱਸਾ ਹੈ ਅਤੇ ਰਵਾਇਤੀ ਤੌਰ 'ਤੇ ਜਨਤਾ ਦਲ ਸੈਕੂਲਰ (ਐਸ) ਦਾ ਗੜ੍ਹ ਰਿਹਾ ਹੈ। ਜ਼ਿਲ੍ਹੇ ਵਿਚ ਸੱਤ ਵਿਧਾਨ ਸਭਾ ਹਲਕੇ ਹਨ ਅਤੇ ਇੱਕ ਨੂੰ ਛੱਡ ਕੇ ਬਾਕੀ ਸਾਰੇ ਜੇਡੀ(ਐਸ) ਕੋਲ ਹਨ। ਬੀਜੇਪੀ 2019 ਵਿਚ ਹੋਈਆਂ ਉਪ-ਚੋਣਾਂ ਦੌਰਾਨ ਇੱਕ ਸੀਟ (ਕੇਆਰ ਪੇਟ) ਜਿੱਤ ਕੇ ਮਾਂਡਿਆ ਜ਼ਿਲ੍ਹੇ ਵਿਚ ਅਪਣੀ ਧਾਕ ਜਮਾਉਣ ਵਿੱਚ ਕਾਮਯਾਬ ਰਹੀ ਸੀ।  

ਪ੍ਰਧਾਨ ਮੰਤਰੀ ਮੋਦੀ ਮਾਂਡਿਆ ਅਤੇ ਹੁਬਲੀ-ਧਾਰਵਾੜ ਵਿਚ 16,000 ਕਰੋੜ ਰੁਪਏ ਦੇ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਐਕਸਪ੍ਰੈਸ ਵੇਅ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਮੈਸੂਰ-ਕੁਸ਼ਲਨਗਰ ਵਿਚਕਾਰ ਚਾਰ ਮਾਰਗੀ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਣਗੇ। ਕਰੀਬ 4,130 ਕਰੋੜ ਰੁਪਏ ਦੀ ਲਾਗਤ ਨਾਲ 92 ਕਿਲੋਮੀਟਰ ਲੰਬੇ ਇਸ ਸੜਕੀ ਪ੍ਰਾਜੈਕਟ ਨੂੰ ਵਿਕਸਤ ਕੀਤਾ ਜਾਵੇਗਾ।