ਸ਼ਾਹਜਹਾਂਪੁਰ ਦੀ ‘ਲਾਟ ਸਾਹਿਬ’ ਹੋਲੀ ਮੌਕੇ ਮਸਜਿਦਾਂ ਨੂੰ ਤਰਪਾਲ ਨਾਲ ਢਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੋਲੀ ਦੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ ਸਖਤ ਸੁਰੱਖਿਆ ਪ੍ਰਬੰਧ

Shahjahanpur's 'Laat Sahib' mosques covered with tarpaulin on the occasion of Holi

ਸ਼ਾਹਜਹਾਂਪੁਰ (ਯੂ.ਪੀ.) : ਸ਼ਾਹਜਹਾਂਪੁਰ ’ਚ ਹੋਲੀ ਦੇ ਸ਼ਾਂਤੀਪੂਰਨ ਜਸ਼ਨ ਨੂੰ ਯਕੀਨੀ ਬਣਾਉਣ ਲਈ, ਰਵਾਇਤੀ ‘ਲਾਟ ਸਾਹਿਬ’ ਹੋਲੀ ਜਲੂਸ ਦੇ ਰਸਤੇ ਦੇ ਨਾਲ ਲਗਦੀਆਂ ਮਸਜਿਦਾਂ ਨੂੰ ਤਰਪਾਲਾਂ ਨਾਲ ਢੱਕ ਦਿਤਾ ਗਿਆ ਹੈ ਅਤੇ ਸਖਤ ਸੁਰੱਖਿਆ ਉਪਾਅ ਕੀਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਵਿਪਿਨ ਕੁਮਾਰ ਮਿਸ਼ਰਾ ਨੇ ਕਿਹਾ, ‘‘ਅਸੀਂ ਜਲੂਸ ਦੇ ਰਸਤੇ ’ਤੇ ਲਗਭਗ 350 ਸੀ.ਸੀ.ਟੀ.ਵੀ. ਅਤੇ ਸਟਿਲ ਕੈਮਰੇ ਲਗਾਏ ਹਨ।

ਇਸ ਤੋਂ ਇਲਾਵਾ, ਰਸਤੇ ’ਤੇ ਲਗਭਗ 20 ਮਸਜਿਦਾਂ ਨੂੰ ਤਰਪਾਲਾਂ ਨਾਲ ਢੱਕ ਦਿਤਾ ਗਿਆ ਹੈ ਤਾਂ ਜੋ ਇਨ੍ਹਾਂ ’ਤੇ ਰੰਗਾਂ ਦਾ ਦਾਗ ਨਾ ਲੱਗੇ।’’ ਇਹ ਜਲੂਸ 1728 ਤੋਂ ਚਲਦਾ ਆ ਰਿਹਾ ਹੈ, ਜਿਸ ਵਿਚ ਲੋਕ ਬੈਲ ਗੱਡੀ ’ਤੇ ਬੈਠੇ ਬ੍ਰਿਟਿਸ਼ ਲਾਰਡ ਲਾਟ ਸਾਹਿਬ ਦੇ ਰੂਪ ਵਿਚ ਇਕ ਵਿਅਕਤੀ ’ਤੇ ਜੁੱਤੇ ਸੁੱਟਦੇ ਹਨ।