ਨਵੀਂ ਦਿੱਲੀ: ਹਰਿਆਣੇ ਦੀਆਂ 10 ਲੋਕ ਸਭਾ ਸੀਟਾਂ ਤੇ ਚੋਣਾਂ ਲੜਨ ਲਈ ਸਾਂਸਦ ਦੁਸ਼ਅੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿਚ ਗਠਜੋੜ ਹੋ ਗਿਆ ਹੈ। ਇਸ ਦਾ ਐਲਾਨ ਸ਼ੁੱਕਰਵਾਰ ਨੂੰ ਸਾਂਝੀ ਪ੍ਰੈੱਸ ਕਾਂਨਫਰੈਂਸ ਦੇ ਜ਼ਰੀਏ ਹੋਵੇਗਾ। ਜਾਣਕਾਰੀ ਮੁਤਾਬਕ ਦੋਵਾਂ ਪਾਰਟੀਆਂ ਵਿਚ 6-4 ਫਾਰਮੂਲੇ ਤੇ ਸੀਟਾਂ ਦਾ ਬਟਵਾਰਾ ਹੋਇਆ ਹੈ। ਇਸ ਮਤਲਬ ਇਹ ਹੋਇਆ ਹੈ ਕਿ ਹਰਿਆਣੇ ਦੀਆਂ 6 ਲੋਕ ਸਭਾ ਸੀਟਾਂ ਤੇ ਜੇਜੇਪੀ ਚੋਣਾਂ ਲੜੇਗੀ ਜਦੋਂਕਿ ਚਾਰ ਸੀਟਾਂ ਆਮ ਆਦਮੀ ਦੇ ਖਾਤੇ ਵਿਚ ਹਨ।
ਆਪ ਨੇ ਜੀਂਦ ਦੇ ਉਪਚਾਰ ਵਿਚ ਇਸ ਤੋਂ ਪਹਿਲਾਂ ਵੀ ਜੇਜੇਪੀ ਦਾ ਸਮਰਥਨ ਕੀਤਾ ਸੀ ਪਰ ਲੋਕ ਸਭਾ ਦੀਆਂ ਚੋਣਾਂ ਲਈ ਗਠਜੋੜ ਦੀ ਗੱਲ ਅਜੇ ਬਣੀ ਨਹੀਂ ਸੀ। ਇਸ ਤੋਂ ਪਹਿਲਾਂ ਦੁਸ਼ਅੰਤ ਚੌਟਾਲਾ ਨੇ ਸੰਕੇਤ ਦਿੱਤੇ ਸਨ ਕਿ ਜੇਕਰ ਕਿਸੇ ਪਾਰਟੀ ਦੇ ਸਿਧਾਂਤ ਉਸ ਦੀ ਪਾਰਟੀ ਨਾਲ ਮੇਲ ਖਾਂਦੇ ਹਨ ਤਾਂ ਉਹਨਾਂ ਨੂੰ ਉਸ ਪਾਰਟੀ ਨਾਲ ਗਠਜੋੜ ਕਰਨ ਵਿਚ ਕੋਈ ਦਿੱਕਤ ਨਹੀਂ ਹੈ। ਦੁਸ਼ਅੰਤ ਚੌਟਾਲਾ ਨੇ ਕਿਹਾ ਸੀ ਕਿ ਉਹ ਬਰਾਬਰ ਵਿਚਾਰਧਾਰਾ ਵਾਲੀ ਕਿਸੇ ਵੀ ਟੀਮ ਨਾਲ ਗਠਜੋੜ ਕਰ ਸਕਦੇ ਹਨ।
ਹਾਲਾਂਕਿ ਦੁਸ਼ਅੰਤ ਚੌਟਾਲਾ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਕਾਂਗਰਸ ਨਾਲ ਗਠਜੋੜ ਨਹੀਂ ਕਰਨਗੇ। ਦੱਸ ਦਈਏ ਕਿ ਹਰਿਆਣੇ ਵਿਚ ਜਾਟਾਂ ਦੀ ਪ੍ਰਮੁਖ ਪਾਰਟੀ ਰਹੀ ਇੰਡੀਅਨ ਨੈਸ਼ਨਲ ਲੋਕ ਦਲ ਦੋ ਵੱਖ ਵੱਖ ਪਾਰਟੀਆਂ ਵਿਚ ਵੰਡ ਹੋ ਗਈ ਹੈ। ਓਪੀ ਚੌਟਾਲਾ ਦੇ ਵੱਡੇ ਬੇਟੇ ਅਜੇ ਸਿੰਘ ਦੇ ਬੇਟੇ ਦੁਸ਼ਅੰਤ ਅਤੇ ਦਿਗਵਿਜੇ ਨੇ ਅਪਣੀ ਵੱਖਰੀ ਜਨਨਾਇਕ ਜਨਤਾ ਪਾਰਟੀ ਬਣਾ ਲਈ ਹੈ।
ਚੌਟਾਲਾ ਦੇ ਛੋਟੇ ਪੁੱਤਰ ਅਭੈ ਸਿੰਘ ਦੀ ਲਿਡਰਸ਼ਿਪ ਵਾਲੇ ਆਈਐਨਐਲਡੀ ਦੇ ਵਿਧਾਇਕ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਅਜਿਹੇ ਹੀ ਹੋਰ ਨੇਤਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿਚ ਸ਼ਾਮਲ ਹੋਏ ਹਨ। ਕਾਂਗਰਸ ਵਿਧਾਇਕ ਵੀ ਅਜਿਹਾ ਕਰਦੇ ਹਨ ਤੇ ਹੋਰਨਾ ਪਾਰਟੀਆਂ ਦੇ ਵਿਧਾਇਕ ਵੀ।
ਰਾਜਨੀਤੀ ਵਿਚ ਅਜਿਹਾ ਹੋਣਾ ਆਮ ਗੱਲ ਹੁੰਦੀ ਹੈ। ਜਿਸ ਨੇਤਾ ਨੂੰ ਲਗਦਾ ਹੈ ਕਿ ਇਸ ਪਾਰਟੀ ਵਿਚ ਮੇਰੀ ਕਦਰ ਨਹੀਂ ਹੈ ਜਾਂ ਫਿਰ ਕੋਈ ਫਾਇਦਾ ਨਹੀਂ ਹੈ ਤਾਂ ਉਹ ਅਪਣੀ ਪਾਰਟੀ ਛੱਡ ਸਕਦਾ ਹੈ। ਉਸ ਤੇ ਕੋਈ ਪਾਬੰਦੀ ਨਹੀਂ ਹੁੰਦੀ ਕਿ ਉਹ ਇਕ ਹੀ ਪਾਰਟੀ ਦਾ ਮੈਂਬਰ ਰਹੇ। ਉਹ ਜਦੋਂ ਚਾਹੇ ਪਾਰਟੀ ਛੱਡ ਸਕਦਾ ਹੈ।