ਭਾਰਤ ’ਚ ਅਕਤੂਬਰ ਤਕ ਆਉਣਗੇ ਕੋਰੋਨਾ ਦੇ 5 ਹੋਰ ਟੀਕੇ
ਮਿਲ ਸਕਦੀ ਹੈ ਰੂਸੀ ਕੋਰੋਨਾ ਵੈਕਸੀਨ ਸਪੂਤਨਿਕ-5 ਨੂੰ ਮਨਜ਼ੂਰੀ
ਨਵੀਂ ਦਿੱਲੀ : ਭਾਰਤ ’ਚ ਵਧਦੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਮਰ ਕਸ ਲਈ ਹੈ। ਇਸ ਤਹਿਤ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਤੋਂ ਇਲਾਵਾ ਇਸ ਦੇ ਉਤਪਾਦਨ ’ਚ ਤੇਜੀ ਲਿਆਏ ਜਾਣ ਵਲੋਂ ਕਦਮ ਵਧਾ ਦਿਤੇ ਹਨ। ਸਮਾਚਾਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਦਸਿਆ ਹੈ ਕਿ ਭਾਰਤ ’ਚ ਇਸ ਸਾਲ ਦੇ ਅਕਤੂਬਰ ਤਕ ਕੋਰੋਨਾ ਦੇ ਪੰਜ ਨਵੇਂ ਟੀਕੇ ਵੀ ਉਪਲਭਧ ਹੋ ਜਾਣਗੇ।
ਫ਼ਿਲਹਾਲ ਦੇਸ਼ ’ਚ ਲੋਕਾਂ ਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ ਤੇ ਇਹੀ ਲੋਕਾਂ ਨੂੰ ਦਿਤੀ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਮੁਮਕਿਨ ਹੈ ਕਿ ਕੇਂਦਰ ਸਰਕਾਰ ਵੈਕਸੀਨ ਦੀ ਕਮੀ ਨੂੰ ਪੂਰਾ ਕਰਨ ਲਈ ਆਉਣ ਵਾਲੇ 10 ਦਿਨਾਂ ’ਚ ਰੂਸ ਦੀ ਕੋਰੋਨਾ ਵੈਕਸੀਨ ਸਤੂਪਨਿਕ-5 ਨੂੰ ਵੀ ਅਪਣੀ ਮਨਜ਼ੂਰੀ ਦੇ ਦੇਵੇ। ਜੇ ਅਜਿਹਾ ਹੋਇਆ ਤਾਂ ਜ਼ਿਆਦਾ ਗਿਣਤੀ ’ਚ ਲੋਕਾਂ ਦਾ ਵੈਕਸੀਨੇਸ਼ਨ ਹੋ ਸਕੇਗਾ ਜਾਂ ਤੇ ਇਸ ਵਿਚ ਤੇਜੀ ਵੀ ਆਵੇਗੀ।
ਏਐਨਆਈ ਮੁਤਾਬਕ ਇਸ ਸਾਲ ਅਕਤੂਬਰ ਤਕ ਜੋ ਕੋਰੋਨਾ ਵੈਕਸੀਨ ਉਪਲਬੱਧ ਹੋ ਸਕਦੀ ਹੈ ਉਨ੍ਹਾਂ ’ਚ ਜਾਨਸੌਨ ਐਂਡ ਜਾਨਸੌਨ ਦੀ ਕੋਵਿਡ-19 ਵੈਕਸੀਨ, ਨੋਵਾਵੈਕਸ ਵੈਕਸੀਨ, ਜਾਇਡਸ ਕੈਡਿਲਾ ਦੀ ਵੈਕਸੀਨ ਤੇ ਭਾਰਤ ਬਾਓਟੇਕ ਦੀ ਇੰਟਨੇਜਲ ਵੈਕਸੀਨ ਸ਼ਾਮਲ ਹੈ। ਜਿਥੇ ਤਕ ਸਪੂਤਨਿਕ ਦੀ ਗੱਲ ਹੈ ਤਾਂ ਇਹ ਜੂਨ ਤਕ ਭਾਰਤ ’ਚ ਉਪਲਬੱਧ ਹੋ ਸਕਦੀ ਹੈ। ਉੱਥੇ ਜਾਨਸੌਨ ਐਂਡ ਜਾਨੌਸਨ ਦੀ ਵੈਕਸੀਨ ਤੇ ਜਾਇਡਸ ਕੈਡਿਲਾ ਦੀ ਵੈਕਸੀਨ ਅਗਸਤ ’ਚ ਆ ਜਾਵੇਗੀ।