'ਅੱਖ ਮਾਰਨਾ ਤੇ ਫਲਾਇੰਗ ਕਿਸ' ਕਰਨਾ ਜਿਨਸੀ ਸ਼ੋਸ਼ਣ, ਦੋਸ਼ੀ ਨੂੰ ਸੁਣਾਈ ਇਕ ਸਾਲ ਦੀ ਕੈਦ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਐਲਟੀ ਮਾਰਗ ਥਾਣੇ ਵਿਖੇ ਕੇਸ ਕੀਤਾ ਗਿਆ ਸੀ ਦਰਜ

Court

 ਮੁੰਬਈ: ਅੱਖ ਮਾਰਨਾ ਤੇ ਫਲਾਇੰਗ ਕਿਸ ਕਰਨਾ ਵੀ ਜਿਨਸੀ ਸ਼ੋਸ਼ਣ ਹੀ ਹੈ। ਮੁੰਬਈ ਦੀ ਪੋਕਸੋ ਅਦਾਲਤ ਨੇ ਇਕ ਮਾਮਲੇ ਵਿਚ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਇਹ ਕੇਸ ਪਿਛਲੇ ਸਾਲ 29 ਫਰਵਰੀ ਦਾ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ ‘ਤੇ ਐਲਟੀ ਮਾਰਗ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਸੀ।

14 ਸਾਲਾ ਪੀੜਤ ਲੜਕੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਘਟਨਾ ਵਾਲੇ ਦਿਨ ਆਪਣੀ ਭੈਣ ਨਾਲ ਘਰ ਦੇ ਬਾਹਰ ਖੜ੍ਹੀ ਸੀ। ਗੁਆਂਢ ਵਿਚ ਰਹਿਣ ਵਾਲੇ ਨੌਜਵਾਨ ਨੇ ਉਸਨੂੰ ਅੱਖ ਮਾਰੀ ਅਤੇ ਫਲਾਇੰਗ ਕਿਸ ਕੀਤੀ ਸੀ। 

ਦੂਜੇ ਪਾਸੇ ਦੋਸ਼ੀ ਨੌਜਵਾਨ ਨੇ ਕਿਹਾ ਸੀ ਕਿ ਕਿਸੇ ਹੋਰ ਭਾਈਚਾਰੇ ਤੋਂ ਹੋਣ ਕਰਕੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ। ਦੋਸ਼ੀ ਨੂੰ ਪਿਛਲੇ ਸਾਲ ਮਾਰਚ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ,  ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਬੰਦ ਹੈ। ਦੋਸ਼ੀ ਨੇ ਇਹ ਵੀ ਕਿਹਾ ਹੈ ਕਿ ਲੜਕੀ ਦੇ ਚਚੇਰਾ ਭਰਾ ਨਾਲ ਸ਼ਰਤ ਲੱਗੀ ਸੀ ਅਤੇ ਇਸ ਕਾਰਨ ਉਸਨੇ ਅਜਿਹਾ ਕੀਤਾ ਸੀ।

7 ਅਪ੍ਰੈਲ ਨੂੰ ਵਿਸ਼ੇਸ਼ ਜੱਜ ਭਾਰਤੀ ਕੈਲੇ ਨੇ 20 ਸਾਲਾ ਨੌਜਵਾਨ ਨੂੰ ਆਈਪੀਸੀ ਦੀ ਧਾਰਾ 354 (ਜਿਨਸੀ ਸ਼ੋਸ਼ਣ) ਅਤੇ ਪੋਕਸੋ ਐਕਟ ਤਹਿਤ ਦੋਸ਼ੀ ਠਹਿਰਾਇਆ ਅਤੇ ਦਸ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ, ਗਵਾਹਾਂ ਦੀ ਸੁਣਵਾਈ ਕਰਨ ਤੋਂ ਬਾਅਦ, ਅਜਿਹਾ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਕਿ ਦੋਸ਼ੀ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।

ਇਸ ਗੱਲ ਦੇ ਪੱਕੇ ਸਬੂਤ ਹਨ ਕਿ ਦੋਸ਼ੀ ਨੂੰ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਔਨ-ਰਿਕਾਰਡ ਨੇ ਇਹ ਸਾਬਤ ਕੀਤਾ ਹੈ ਕਿ ਦੋਸ਼ੀ  ਦਾ ਅੱਖ ਮਾਰਨਾ ਅਤੇ ਫਲਾਇੰਗ  ਦੇਣਾ ਜਿਨਸੀ ਇਸ਼ਾਰਾ ਹੈ। ਜਿਸ ਕਾਰਨ ਪੀੜਤ ਨੂੰ ਪ੍ਰੇਸ਼ਾਨੀ  ਹੋਈ।