ਕੋਰੋਨਾ ਨਾਲ ਸਥਿਤੀ ਬੇਕਾਬੂ ਹੋਣ 'ਤੇ ਇਸ ਸੂਬੇ ਦੇ 18 ਜ਼ਿਲ੍ਹਿਆਂ 'ਚ ਲੱਗਾ ਲਾਕਡਾਊਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਨ੍ਹਾਂ 'ਚ ਪੰਜ ਜ਼ਿਲ੍ਹਿਆਂ 'ਚ ਲੌਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ। 

Corona caused lockdowns

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਲਗਾਤਰ ਵੱਧ ਰਹੀ ਹੈ। ਇਸ ਵਿਚਾਲੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਸਰਕਾਰ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਇਸ ਵਿਚਾਲੇ ਛੱਤੀਸਗੜ੍ਹ ਸਰਕਾਰ ਕੋਰੋਨਾ ਨਾਲ ਸਥਿਤੀ ਬੇਕਾਬੂ ਹੋਣ 'ਤੇ ਵੱਡਾ ਫੈਸਲਾ ਕੀਤਾ ਹੈ।  ਕੋਰੋਨਾ ਨਾਲ ਸਥਿਤੀ ਬੇਕਾਬੂ ਹੋਣ ਕਰਕੇ 28 ਵਿੱਚੋਂ 18 ਜ਼ਿਲ੍ਹਿਆਂ 'ਚ ਲੌਕਡਾਊਨ ਲਗਾ ਦਿੱਤਾ ਹੈ। ਇਨ੍ਹਾਂ 'ਚ ਪੰਜ ਜ਼ਿਲ੍ਹਿਆਂ 'ਚ ਲੌਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ। 

ਤਾਲਾਬੰਦੀ ਅੱਜ ਤੋਂ ਕੋਰਬਾ ਤੇ ਕੱਲ੍ਹ ਤੋਂ ਜਾਂਜਗੀਰ-ਚੰਪਾ, ਸੂਰਜਪੁਰ, ਸੁਰਗੁਜਾ ਤੇ ਗਰਿਆਬੰਦ 'ਚ ਲਾਗੂ ਕੀਤੀ ਜਾਏਗੀ। ਇਸ ਦੇ ਨਾਲ ਹੀ ਬਿਲਾਸਪੁਰ, ਬਲਰਾਮਪੁਰ, ਰਾਏਗੜ ਤੇ ਮਹਾਸਮੁੰਦ ਬੁੱਧਵਾਰ ਤੋਂ ਤਾਲਾਬੰਦੀ ਹੋਵੇਗੀ।ਛੱਤੀਸਗੜ੍ਹ ਆਉਣ ਵਾਲਿਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ। ਰਾਜ ਦੇ ਸਾਰੇ ਆਕਸੀਜਨ ਪਲਾਂਟਾਂ ਨੂੰ 80 ਪ੍ਰਤੀਸ਼ਤ ਉਤਪਾਦਨ ਹਸਪਤਾਲਾਂ ਨੂੰ ਦੇਣ ਦੇ ਆਦੇਸ਼ ਦਿੱਤੇ ਗਏ ਹਨ।