ਦੇਸ਼ ’ਚ ਪਹਿਲੀ ਵਾਰ ਕੋਰੋਨਾ ਦੇ 1.68 ਲੱਖ ਤੋਂ ਵੱਧ ਨਵੇਂ ਮਾਮਲੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

904 ਲੋਕਾਂ ਨੇ ਗਵਾਈ ਜਾਨ

corona case

ਨਵੀਂ ਦਿੱਲ : ਭਾਰਤ ’ਚ ਕੋਵਿਡ 19 ਦੇ ਸੋਮਵਾਰ ਨੂੰ ਇਕ ਦਿਨ ’ਚ ਰੀਕਾਰਡ 1 ਲੱਖ 68 ਹਜ਼ਾਰ ਤੋਂ ਵਧੇਰੇ ਨਵੇਂ ਕੇਸ ਸਾਹਮਣੇ ਆਏ ਹਨ। 24 ਘੰਟਿਆਂ ਵਿਚ 904 ਮੌਤਾਂ ਹੋਈਆਂ ਹਨ।

ਭਾਰਤ ਵਿਚ ਕੋਰੋਨਾ ਦੇ ਇਕ ਦਿਨ ’ਚ ਰੀਕਾਰਡ 1,68,912 ਨਵੇਂ ਕੇਸ ਸਾਹਮਣੇ ਆਉਣ ਨਾਲ ਕੇਸਾਂ ਦੀ ਗਿਣਤੀ ਵੱਧ ਕੇ 1,35,27,717 ਹੋ ਗਈ ਹੈ, ਜਦਕਿ ਦੇਸ਼ ’ਚ ਮੌਜੂਦਾ ਸਮੇਂ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਲੋਕਾਂ ਦੀ ਗਿਣਤੀ ਮਹਾਂਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਪਹਿਲਾ ਵਾਰ 12 ਲੱਖ ਦੇ ਅੰਕੜੇ ਤੋਂ ਪਾਰ ਚਲੀ ਗਈ ਹੈ।

ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮਹਾਂਮਾਰੀ ਕਾਰਨ ਇਕ ਦਿਨ ਵਿਚ 904 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1,70,179 ਹੋ ਗਈ ਹੈ। 18 ਅਕਤੂਬਰ 2020 ਤੋਂ ਬਾਅਦ ਇਸ ਬੀਮਾਰੀ ਕਾਰਨ ਇਕ ਦਿਨ ਵਿਚ ਜਾਨ ਗੁਆਉਣ ਵਾਲੇ ਲੋਕਾਂ ਦੀ ਇਹ ਸੱਭ ਤੋਂ ਵੱਧ ਗਿਣਤੀ ਹੈ।