ਦਿੱਲੀ 'ਚ ਦਿਨ-ਦਿਹਾੜੇ ਚਾਕੂਆਂ ਨਾਲ ਪਤਨੀ ਦਾ ਕਤਲ, 8 ਮਹੀਨੇ ਪਹਿਲੇ ਹੋਇਆ ਸੀ ਵਿਆਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ।

Delhi

ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਅਪਰਾਧ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਵਿਚਕਾਰ ਤਾਜਾ ਮਾਮਲਾ ਰਾਜਧਾਨੀ ਦੇ ਵਰਿਧ ਵਿਹਾਰ ਖੇਤਰ ਵਿੱਚ ਸਾਹਮਣੇ ਆਇਆ ਹੈ ਇੱਥੋਂ ਇੱਕ 26 ਸਾਲਾ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਔਰਤ ਦਾ ਵਿਆਹ ਅੱਠ ਮਹੀਨੇ ਪਹਿਲਾਂ ਹੋਇਆ ਸੀ। 'ਔਰਤ ਦੇ ਪਤੀ ਹਰੀਸ਼ ਉੱਤੇ ਕਤਲ ਦਾ ਇਲਜ਼ਾਮ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰੀਸ਼ ਨੂੰ ਆਪਣੀ ਪਤਨੀ 'ਤੇ ਸ਼ੱਕ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।।  

ਦਰਅਸਲ ਪਤੀ ਨੇ ਚਾਕੂ ਨਾਲ ਆਪਣੀ ਹੀ ਪਤਨੀ ਕਤਲ ਕਰ ਦਿੱਤਾ। ਪਤੀ ਨੇ ਸੜਕ 'ਤੇ 25 ਤੋਂ ਵੱਧ ਵਾਰ ਚਾਕੂਆਂ ਨਾਲ ਔਰਤ 'ਤੇ ਹਮਲਾ ਕੀਤਾ, ਜਦ ਤੱਕ ਔਰਤ ਦੀ ਮੌਤ ਨਹੀਂ ਹੋਈ।  ਘਟਨਾ ਤੋਂ ਬਾਅਦ ਇਲਾਕੇ ਵਿਚ ਹਲਚਲ ਮੱਚ ਗਈ ਹੈ। ਔਰਤ ਦਾ ਨਾ ਨੀਲੂ ਦੱਸਿਆ ਜਾ ਰਿਹਾ ਹੈ ਅਤੇ ਉਸਦੀ ਉਮਰ 26 ਸਾਲਾਂ ਦੀ ਸੀ।

ਪੁਲਿਸ ਦੇ ਅਨੁਸਾਰ ਔਰਤ ਦੇ ਪਤੀ ਨੂੰ ਅਕਸਰ ਉਸ 'ਤੇ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਉਸਨੇ ਸ਼ਨੀਵਾਰ ਦੁਪਹਿਰ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ, ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਔਰਤ ਦਾ ਪਤੀ ਮੈਰਿਜ ਬਿਉਰੋ ਵਿੱਚ ਕੰਮ ਕਰਦਾ ਸੀ। ਇਹ ਸਾਰੀ ਘਟਨਾ ਰਾਜਧਾਨੀ ਵਿੱਚ ਦਿਨ-ਦਿਹਾੜੇ ਸੜਕ ਤੇ ਵਾਪਰੀ ਪਰ ਕਿਸੇ ਨੇ ਕਤਲ ਕੀਤੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਸਮੇਂ ਦੌਰਾਨ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾਈ ਪਰ ਉਸ ਵਿਅਕਤੀ ਨੂੰ ਕਿਸੇ ਨੇ ਨਹੀਂ ਰੋਕਿਆ ।