ਤਾਲਾਬੰਦੀ, ਰਾਤ ਦੇ ਕਰਫ਼ਿਊ ਦੀ ਥਾਂ ਹੋਰ ਤਰੀਕੇ ਅਪਣਾਉਣ ਪ੍ਰਧਾਨ ਮੰਤਰੀ : ਕੈਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਅਪ੍ਰੈਲ ਨੂੰ ਭਾਰਤ ਵਿਚ 96,563 ਕੋਵਿਡ ਮਾਮਲੇ ਦਰਜ ਕੀਤੇ ਗਏ

Lockdown, night curfew to be replaced by PM: Cat

ਨਵੀਂ ਦਿੱਲੀ  : ਵਪਾਰੀਆਂ ਦੇ ਸੰਗਠਨ ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ (ਕੈਟ) ਨੇ ਕੋਰੋਨਾ ਮਹਾਂਮਾਰੀ ’ਤੇ ਰੋਕ ਲਾਉਣ ਲਈ ਤਾਲਾਬੰਦੀ ਤੇ ਰਾਤ ਦੇ ਕਰਫ਼ਿਊ ਦੀ ਜਗ੍ਹਾ ਹੋਰ ਬਦਲਾਂ ਨੂੰ ਅਜ਼ਮਾਉਣ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪੱਤਰ ਵਿਚ ਕੈਟ ਨੇ ਕਿਹਾ ਹੈ ਕਿ ਰਾਤ ਵਿਚ ਕਰਫ਼ਿਊ ਜਾਂ ਤਾਲਾਬੰਦੀ ਨੇ ਅਜੇ ਤਕ ਦੇਸ਼ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਿਆ ਨਹੀਂ ਹੈ, ਅਜਿਹੀ ਸਥਿਤੀ ਵਿਚ ਜ਼ਿਲ੍ਹਾ ਪੱਧਰ ’ਤੇ ਬੇਹੱਦ ਮਜਬੂਤੀ ਦੇ ਨਾਲ ਕੋਵਿਡ ਉਪਾਵਾਂ ਨੂੰ ਅਪਣਾਇਆ ਜਾਵੇ ਤੇ ਵੱਖ-ਵੱਖ ਖੇਤਰਾਂ ਵਿਚ ਕੰਮ ਦੇ ਸਮੇਂ ਵਿਚ ਤਬਦੀਲੀ ਕੀਤੀ ਜਾਵੇ।

ਪੱਤਰ ਵਿਚ ਕੈਟ ਦੇ ਰਾਸ਼ਟਰੀ ਮੁਖੀ ਬੀ. ਸੀ. ਭਰਤੀਆ ਅਤੇ ਜਨਰਲ ਸਕੱਤਰ ਪ੍ਰਵੀਨ ਖੰਡੇਵਾਲ ਨੇ ਕਿਹਾ ਕਿ ਪਿਛਲੇ ਇਕ ਹਫ਼ਤੇ ਵਿਚ ਕੋਵਿਡ ਦੇ ਅੰਕੜਿਆਂ ਦਾ ਬਰੀਕੀ ਨਾਲ ਵਿਸ਼ਲੇਸ਼ਣ ਕਰਨ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਵੱਖ-ਵੱਖ ਸੂਬਿਆਂ ਵਿਚ ਰਾਤ ਦਾ ਕਰਫ਼ਿਊ ਅਤੇ ਤਾਲਾਬੰਦੀ ਕੋਵਿਡ ਮਾਮਲਿਆਂ ਨੂੰ ਘੱਟ ਕਰਨ ਵਿਚ ਅਸਫ਼ਲ ਹੋਏ ਹਨ। ਉਨ੍ਹਾਂ ਕਿਹਾ ਪੰਜ ਅਪ੍ਰੈਲ ਨੂੰ ਭਾਰਤ ਵਿਚ 96,563 ਕੋਵਿਡ ਮਾਮਲੇ ਦਰਜ ਕੀਤੇ ਗਏ।

ਇਸ ਵਿਚ ਸੱਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿਚ ਸਨ। ਪੰਜਾਬ, ਮਹਾਰਾਸ਼ਟਰ, ਗੁਜਰਾਤ, ਦਿੱਲੀ, ਕਰਨਾਟਕ ਅਤੇ ਛੱਤੀਸਗੜ੍ਹ ਵਿਚ ਵੱਖ-ਵੱਖ ਪਾਬੰਦੀਆਂ ਲਾਈਆਂ ਗਈਆਂ ਹਨ। ਖੰਡੇਵਾਲ ਨੇ ਕਿਹਾ ਕਿ ਰਾਤ ਦੇ ਕਰਫ਼ਿਊ ਜਾਂ ਤਾਲਾਬੰਦੀ ਦੀ ਬਜਾਏ ਹੋਰ ਬਦਲ ਅਜਮਾਏ ਜਾਣ ਤਾਂ ਸ਼ਾਇਦ ਮਾਮਲਿਆਂ ’ਤੇ ਰੋਕ ਲੱਗ ਸਕੇ। ਕੈਟ ਨੇ ਸਲਾਹ ਦਿਤੀ ਹੈ ਕਿ ਸਿਰਫ਼ ਲਾਤਾਬੰਦੀ ਪੱਕੇ ਤੌਰ ’ਤੇ ਹੱਲ ਨਹੀਂ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਦੇਸ਼ ਦਾ ਵਪਾਰ ਅਤੇ ਵਣਜ 2020 ਦੇ ਪਿਛਲੇ ਤਾਲਾਬੰਦੀ ਦੇ ਨੁਕਸਾਨ ਤੋਂ ਉਬਰਨ ਲਈ ਸੰਘਰਸ਼ ਕਰ ਰਿਹਾ ਹੈ।