ਮਹਾਰਾਸ਼ਟਰ 'ਚ ਕੋਰੋਨਾ ਮਾਮਲੇ ਵਧਣ ਕਰਕੇ ਸਰਕਾਰ ਲਾਕਡਾਊਨ ਨੂੰ ਲੈ ਕੇ ਕਰੇਗੀ ਅੱਜ ਵੱਡਾ ਫੈਸਲਾ
ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 63 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ।
ਮੁੰਬਈ - ਦੇਸ਼ ਵਿਚ ਕੋਰੋਨਾ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੋਰ ਰਿਹਾ ਹੈ। ਦੂਜੇ ਪਾਸੇ ਮਹਾਰਾਸ਼ਟਰ ਵਿਚ ਕੋਰੋਨਾ ਮਾਮਲੇ ਲਗਾਤਰ ਵਧਣ ਕਰਕੇ ਲਾਕਡਾਊਨ ਨੂੰ ਲੈ ਕੇ ਮੁੱਖ ਮੰਤਰੀ ਉਧਵ ਠਾਕਰੇ ਅੱਜ ਇਕ ਵੱਡਾ ਫ਼ੈਸਲਾ ਲੈ ਸਕਦੇ ਹਨ। ਮੁੱਖ ਮੰਤਰੀ ਠਾਕਰੇ ਅੱਜ ਉਪ ਮੁੱਖ ਮੰਤਰੀ ਅਜੀਤ ਪਵਾਰ ਨਾਲ ਮੁਲਾਕਾਤ ਕਰਨਗੇ ਅਤੇ ਤਾਲਾਬੰਦੀ ਬਾਰੇ ਫੈਸਲਾ ਲੈਣਗੇ। ਸੀਐਮ ਠਾਕਰੇ ਅਤੇ ਡਿਪਟੀ ਸੀਐਮ ਅਜੀਤ ਪਵਾਰ ਦਰਮਿਆਨ ਇਹ ਬੈਠਕ ਸਵੇਰੇ 11 ਵਜੇ ਹੋਵੇਗੀ।
ਦੱਸ ਦੇਈਏ ਕਿ ਮਹਾਰਾਸ਼ਟਰ 'ਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 63 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਇਕ ਹਫਤੇ ਦੇ ਲਈ ਤਾਲਾਬੰਦੀ ਦੇ ਸਮਰਥਨ ਵਿਚ ਹਨ। ਉਨ੍ਹਾਂ ਨੇ ਕੋਵਿਡ -19 ਮਾਮਲਿਆਂ ਦੇ ਤੇਜ਼ੀ ਨਾਲ ਵੱਧਣ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਸਖਤ ਤਾਲਾ ਲਗਾਉਣ ਦਾ ਸੰਕੇਤ ਦਿੱਤਾ ਸੀ।
ਦੱਸ ਦੇਈਏ ਕਿ ਰਾਜ ਸਰਕਾਰ ਪਿਛਲੇ ਹਫਤੇ ਕੁਝ ਪਾਬੰਦੀਆਂ ਦਾ ਐਲਾਨ ਕਰੇਗੀ ਜਿਸ ਵਿੱਚ ਹਫਤੇ ਦੇ ਅੰਤ ਵਿੱਚ ਤਾਲਾਬੰਦੀ, ਰਾਤ ਦਾ ਕਰਫਿਊ ਅਤੇ ਦਿਨ ਵਿੱਚ ਮਨਾਹੀ ਦੇ ਆਦੇਸ਼ ਸ਼ਾਮਲ ਹਨ। ਇਹ ਪਾਬੰਦੀਆਂ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ।