ਭਾਰਤ ਵਿੱਚ ਪਹਿਲੀ ਵਾਰ ਨਦੀ ਦੇ ਹੇਠਾਂ ਚੱਲੀ ਮੈਟਰੋ ਟਰੇਨ, ਹਾਵੜਾ ਤੋਂ ਪਹੁੰਚੀ ਕੋਲਕਾਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੱਤ ਮਹੀਨਿਆਂ ਦੇ ਟਰਾਇਲ ਤੋਂ ਬਾਅਦ ਇਸ ਨੂੰ ਨਿਯਮਿਤ ਤੌਰ 'ਤੇ ਚਲਾਇਆ ਜਾਵੇਗਾ

photo

 

ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਬੁੱਧਵਾਰ ਨੂੰ ਮੈਟਰੋ ਟਰੇਨ ਨਦੀ ਦੇ ਤਲ ਤੋਂ ਕਰੀਬ 13 ਮੀਟਰ ਹੇਠਾਂ ਦੌੜੀ। ਇਸ ਦਾ ਟ੍ਰਾਇਲ ਅੰਡਰਵਾਟਰ ਮੈਟਰੋ ਪ੍ਰੋਜੈਕਟ ਦੇ ਤਹਿਤ ਹੋਇਆ ਸੀ। ਕੋਲਕਾਤਾ ਵਿੱਚ ਇਸ ਦੇ ਲਈ ਹੁਗਲੀ ਨਦੀ ਦੇ ਹੇਠਾਂ ਇੱਕ ਸੁਰੰਗ ਬਣਾਈ ਗਈ ਹੈ।

ਸੱਤ ਮਹੀਨਿਆਂ ਦੇ ਟਰਾਇਲ ਤੋਂ ਬਾਅਦ ਇਸ ਨੂੰ ਨਿਯਮਿਤ ਤੌਰ 'ਤੇ ਚਲਾਇਆ ਜਾਵੇਗਾ। ਮੈਟਰੋ ਦੇ ਲਿਹਾਜ਼ ਨਾਲ ਕੋਲਕਾਤਾ ਦੇ ਨਾਂ 'ਤੇ ਇਹ ਇਕ ਹੋਰ ਇਤਿਹਾਸਕ ਪਲ ਹੈ। ਦੇਸ਼ ਵਿੱਚ ਪਹਿਲੀ ਮੈਟਰੋ 1984 ਵਿੱਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ 2002 ਵਿੱਚ ਦਿੱਲੀ ਵਿੱਚ ਮੈਟਰੋ ਨੂੰ ਚਾਲੂ ਕਰ ਦਿੱਤਾ ਗਿਆ।
ਬੁੱਧਵਾਰ ਨੂੰ ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ (ਕੇਐਮਆਰਸੀ) ਨੇ ਸਵੇਰੇ 11.30 ਵਜੇ ਇੱਕ ਮੈਟਰੋ ਰੇਕ ਨੰਬਰ ਐਮਆਰ-612 ਮਹਾਕਰਨ ਲਈ ਰਵਾਨਾ ਕੀਤਾ। ਜਦੋਂ ਕਿ ਸਵੇਰੇ 11.40 ਵਜੇ ਉਹ ਮੈਟਰੋ ਰੇਕ ਮਹਾਕਰਨ ਤੋਂ ਹਾਵੜਾ ਮੈਦਾਨ ਲਈ ਰਵਾਨਾ ਹੋਈ ਅਤੇ ਦੁਪਹਿਰ 12 ਵਜੇ ਹਾਵੜਾ ਮੈਦਾਨ ਪਹੁੰਚੀ।

ਕੋਲਕਾਤਾ ਵਿੱਚ ਅੰਡਰਵਾਟਰ ਪ੍ਰੋਜੈਕਟ ਨੂੰ ਈਸਟ ਵੈਸਟ ਮੈਟਰੋ ਕੋਰੀਡੋਰ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੇ ਤਹਿਤ ਭਾਰਤ ਵਿੱਚ ਆਪਣੀ ਪਹਿਲੀ ਅੰਡਰਵਾਟਰ ਮੈਟਰੋ ਟ੍ਰੇਨ ਬਹੁਤ ਜਲਦੀ ਸ਼ੁਰੂ ਹੋਵੇਗੀ। ਜਿਸ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਣ ਜਾ ਰਹੀ ਹੈ। ਕੋਲਕਾਤਾ ਵਿੱਚ ਇਸ ਦੇ ਲਈ ਹੁਗਲੀ ਨਦੀ ਦੇ ਹੇਠਾਂ ਇੱਕ ਸੁਰੰਗ ਬਣਾਈ ਗਈ ਹੈ। ਸਾਲਟ ਲੇਕ, ਹਾਵੜਾ ਮੈਦਾਨ ਅਤੇ ਸੈਕਟਰ V ਨੂੰ ਜੋੜਨ ਵਾਲੇ ਪੂਰਬ-ਪੱਛਮੀ ਮੈਟਰੋ ਕਾਰੀਡੋਰ ਦੇ ਵਿਚਕਾਰ ਹੁਗਲੀ ਦੇ ਹੇਠਾਂ ਦੋ ਸੁਰੰਗਾਂ ਬਣਾਈਆਂ ਗਈਆਂ ਹਨ।

ਦੋ ਤੋਂ ਛੇ ਡੱਬਿਆਂ ਵਾਲੀ ਮੈਟਰੋ ਟਰੇਨ ਟਰਾਇਲ ਰਨ ਦੇ ਹਿੱਸੇ ਵਜੋਂ ਐਸਪਲੇਨੇਡ ਅਤੇ ਹਾਵੜਾ ਮੈਦਾਨ ਵਿਚਕਾਰ 4.8 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਕੋਲਕਾਤਾ ਮੈਟਰੋ ਰੇਲ ਕਾਰਪੋਰੇਸ਼ਨ ਮੁਤਾਬਕ ਭੂਮੀਗਤ ਈਸਟ-ਵੈਸਟ ਮੈਟਰੋ ਕੋਰੀਡੋਰ ਪ੍ਰਾਜੈਕਟ ਦਸੰਬਰ ਤੱਕ ਪੂਰਾ ਹੋ ਜਾਵੇਗਾ। ਕੋਲਕਾਤਾ ਮੈਟਰੋ ਦਾ ਪੂਰਬ-ਪੱਛਮੀ ਕੋਰੀਡੋਰ 15 ਕਿਲੋਮੀਟਰ ਲੰਬਾ ਹੈ।