ਭਾਜਪਾ ਸੰਸਦ ਮੈਂਬਰ ਨੇ ਜਿਨਾਹ ਨੂੰ ਦਸਿਆ 'ਮਹਾਪੁਰਸ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਜਿਨਾਹ ਨੂੰ 'ਮਹਾਪੁਰਸ਼' ਕਰਾਰ ਦਿਤਾ ਹੈ। ਫੁਲੇ ਕਲ ...

Mohammed Ali Jinnah

ਬਹਰਾਈਚ (ਯੂਪੀ),  ਭਾਜਪਾ ਸੰਸਦ ਮੈਂਬਰ ਸਾਵਿਤਰੀ ਬਾਈ ਫੁਲੇ ਨੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਮੁਹੰਮਦ ਅਲੀ ਜਿਨਾਹ ਨੂੰ 'ਮਹਾਪੁਰਸ਼' ਕਰਾਰ ਦਿਤਾ ਹੈ। ਫੁਲੇ ਕਲ ਰਾਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੀ ਸੀ।  ਜਿਨਾਹ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਫੁਲੇ ਨੇ ਕਿਹਾ, 'ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਜਿਨ੍ਹਾਂ ਮਹਾਪੁਰਸ਼ਾਂ ਨੇ ਕੁਰਬਾਨੀ ਦਿਤੀ ਹੈ ਚਾਹੇ ਉਹ ਕਿਸੇ ਵੀ ਜਾਤ ਧਰਮ ਜਾਂ ਫ਼ਿਰਕੇ ਦੇ ਹੋਣ, ਉਨ੍ਹਾਂ ਦਾ ਸਨਮਾਨ ਹੋਣਾ ਚਾਹੀਦਾ ਹੈ।' ਕੀ ਜਿਨਾਹ ਮਹਾਪੁਰਸ਼ ਸਨ, ਇਸ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਉਹ ਮਹਾਪੁਰਸ਼ ਸਨ, ਹਨ ਅਤੇ ਰਹਿਣਗੇ।

ਉਨ੍ਹਾਂ ਕਿਹਾ ਕਿ ਅਜਿਹੇ ਮਹਾਪੁਰਸ਼ ਦੀ ਮੂਰਤੀ ਉਥੇ ਵੀ ਲਾਉਣ ਦੀ ਲੋੜ ਹੈ ਜਿਥੇ ਸਨਮਾਨ ਨਾਲ ਲਾਈ ਜਾਣੀ ਚਾਹੀਦੀ ਹੈ। ਫੁਲੇ ਨੇ ਕਿਹਾ ਕਿ ਜਿਨਾਹ ਨੂੰ ਦੇਸ਼ ਦੀ ਆਜ਼ਾਦੀ ਦੇ ਸਮੇਂ ਤੋਂ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਦਾ ਨਾਮ ਸਨਮਾਨ ਨਾਲ ਲਿਆ ਜਾਵੇ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਦੇ ਅਸਲ ਮੁੱਦਿਆਂ ਗ਼ਰੀਬੀ, ਭੁੱਖਮਰੀ ਤੋਂ ਧਿਆਨ ਲਾਂਭੇ ਕਰਨ ਲਈ ਇਸ ਮਾਮਲੇ ਨੂੰ ਚੁਕਿਆ ਜਾ ਰਿਹਾ ਹੈ।  (ਏਜੰਸੀ)