ਵੱਡਾ ਹਾਦਸਾ ਟਲਿਆ, ਹਵਾ 'ਚ ਬੇਹੱਦ ਨੇੜੇ ਆ ਗਏ ਸਨ ਦੋ ਜਹਾਜ਼
ਢਾਕਾ ਦੇ ਹਵਾਈ ਖੇਤਰ ਵਿਚ ਉਸ ਵੇਲੇ ਇਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ ਗਿਆ, ਜਦੋਂ ਇੰਡੀਗੋ ਅਤੇ ਏਅਰ ਡੈਕਨ ਦੇ ਦੋ ਜਹਾਜ਼ ਆਪਸ ਵਿਚ ਟਕਾਉਣ ਤੋਂ ...
ਮੁੰਬਈ, 12 ਮਈ : ਢਾਕਾ ਦੇ ਹਵਾਈ ਖੇਤਰ ਵਿਚ ਉਸ ਵੇਲੇ ਇਕ ਵੱਡਾ ਜਹਾਜ਼ ਹਾਦਸਾ ਹੋਣੋਂ ਟਲ ਗਿਆ, ਜਦੋਂ ਇੰਡੀਗੋ ਅਤੇ ਏਅਰ ਡੈਕਨ ਦੇ ਦੋ ਜਹਾਜ਼ ਆਪਸ ਵਿਚ ਟਕਾਉਣ ਤੋਂ ਵਾਲ-ਵਾਲ ਬਚ ਗਏ। ਜੇਕਰ ਹਵਾਈ ਜਹਾਜ਼ ਵਿਚ ਲੱਗੇ ਉਪਕਰਨ ਸਮਾਂ ਰਹਿੰਦੇ ਚਿਤਾਵਨੀ ਨਾ ਦਿੰਦੇ ਤਾਂ ਦੋ ਜਹਾਜ਼ ਆਪਸ ਵਿਚ ਟਕਰਾ ਜਾਣੇ ਸਨ ਅਤੇ ਸੈਂਕੜੇ ਲੋਕਾਂ ਦੀ ਜਾਨ ਚਲੀ ਜਾਣੀ ਸੀ। ਸੂਤਰਾਂ ਅਨੁਸਾਰ ਦੋਹੇ ਜਹਾਜ਼ਾਂ ਦੇ ਪਾਇਲਟਾਂ ਨੂੰ ਇਕ ਸਵੈਚਲਿਤ ਚਿਤਾਵਨੀ ਪ੍ਰਣਾਲੀ ਜ਼ਰੀਏ ਇਸ ਸਬੰਘੀ ਸੂਚਨਾ ਮਿਲੀ।ਇਹ ਦੋਹੇ ਜਹਾਜ਼ ਖ਼ਤਰਨਾਕ ਤੌਰ 'ਤੇ ਇਕ ਦੂਜੇ ਦੇ ਬੇਹੱਦ ਨੇੜੇ ਆ ਗਏ ਸਨ। ਦੋਹਾਂ ਦੇ ਵਿਚਕਾਰ ਇਕ ਜ਼ਰੂਰੀ ਦੂਰੀ ਬਣਾਏ ਰੱਖਣ ਦਾ ਹੱਦ ਦਾ ਕਥਿਤ ਤੌਰ 'ਤੇ ਉਲੰਘਣ ਸੀ। ਸੂਤਰਾਂ ਅਨੁਸਾਰ ਇਹ ਘਟਨਾ ਦੋ ਮਈ ਦੀ ਹੈ, ਜਦ ਬੰਗਲਾਦੇਸ਼ ਦੇ ਹਵਾਈ ਖੇਤਰ ਵਿਚ ਇੰਡੀਗੋ ਦਾ ਕੋਲਕਾਤਾ ਤੋਂ ਅਗਰਤਲਾ ਜਾ ਰਿਹਾ ਜਹਾਜ਼ 6ਈ-892 ਅਤੇ ਏਅਰ ਡੈਕਨ ਦਾ ਅਗਰਤਲਾ ਤੋਂ ਕੋਲਕਾਤਾ ਆ ਰਿਹਾ ਜਹਾਜ਼ ਡੀਐਨ -602 ਹਵਾ ਵਿਚ ਇਕ ਦੂਜੇ ਦੇ ਕਾਫ਼ੀ ਨੇੜੇ ਆ ਗਏ।
ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਗਿਆ ਕਿਉਂਕਿ ਇੰਡੀਗੋ ਦੇ ਏਅਰਬਸ ਏ 320 ਅਤੇ ਡੈਕਨ ਦਾ ਬੀਚਕ੍ਰਾਫ਼ਟ 1900 ਡੀ ਜਹਾਜ਼ ਇਕ ਦੂਜੇ ਤੋਂ ਮਹਿਜ਼ 700 ਮੀਟਰ ਦੀ ਦੂਰੀ 'ਤੇ ਰਹਿ ਗਏ ਸਨ। ਇਸ ਦੀ ਜਾਂਚ ਜਹਾਜ਼ ਦੁਰਘਟਨਾ ਰੋਕੂ ਬਿਊਰੋ ਨੇ ਕੀਤੀ। ਸੂਤਰਾਂ ਅਨੁਸਾਰ ਡੈਕਨ ਦਾ ਜਹਾਜ਼ ਅਗਰਤਲਾ ਵੱਲ ਉਤਰ ਰਿਹਾ ਸੀ ਅਤੇ 9000 ਫੁੱਟ ਦੀ ਉਚਾਈ 'ਤੇ ਸੀ, ਜਦਕਿ ਇੰਡੀਗੋ ਦਾ ਜਹਾਜ਼ ਉਡਾਨ ਭਰ ਰਿਹਾ ਸੀ ਅਤੇ 8300 ਫੁੱਟ ਦੀ ਉਚਾਈ 'ਤੇ ਸੀ। ਉਸੇ ਦੌਰਾਨ ਜਹਾਜ਼ ਵਿਚ ਲੱਗੇ ਟੀਸੀਏਐਸ ਨੇ ਦੋਹੇ ਪਾਇਲਟਾਂ ਨੂੰ ਚਿਤਾਵਨੀ ਦਿਤੀ ਕਿ ਉਹ ਜਹਾਜ਼ ਨੂੰ ਸੁਰੱਖਿਅਤ ਦੂਰੀ 'ਤੇ ਲੈ ਜਾਣ। ਦਸ ਦਈਏ ਕਿ ਟੀਸੀਏਐਸ ਜਹਾਜ਼ ਵਿਚ ਲੱਗਿਆ ਇਕ ਉਪਕਰਨ ਹੁੰਦਾ ਹੈ ਜੋ ਪਾਇਲਟਾਂ ਨੂੰ ਜਹਾਜ਼ ਦੀ ਪਹੁੰਚ ਦੇ ਦਾਇਰੇ ਵਿਚ ਹਵਾਈ ਆਵਾਜਾਈ ਦੀ ਜਾਣਕਾਰੀ ਦਿੰਦਾ ਹੈ। ਨਾਲ ਹੀ ਉਨ੍ਹਾਂ ਨੂੰ ਸੂਚਿਤ ਕਰਦਾ ਹੈ ਤਾਕਿ ਉਹ ਸਾਵਧਾਨੀ ਵਰਤ ਸਕਣ। ਇੰਡੀਗੋ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਰੈਗੁਲੇਟਰੀ ਘਟਨਾ ਦੀ ਜਾਂਚ ਕਰ ਰਿਹਾ ਹੈ। ਡੈਕਨ ਦੇ ਅਧਿਕਾਰੀ ਨੇ ਕਿਹਾ ਕਿ ਇਹ ਏਅਰਪ੍ਰਾਕਸ ਦੀ ਘਟਨਾ ਦੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਏਅਰਪ੍ਰਾਕਸ ਅਜਿਹੀ ਸਥਿਤੀ ਵਿਚ ਹੁੰਦਾ ਹੈ ਜਦ ਦੋ ਜਹਾਜ਼ ਇਕ ਤੈਅਸ਼ੁਦਾ ਦੂਰੀ ਦਾ ਉਲੰਘਣ ਕਰਦੇ ਹੋਏ ਇਕ ਦੂਜੇ ਦੇ ਨੇੜੇ ਆ ਜਾਂਦੇ ਹਨ।