ਨੇਪਾਲ ਦੇ ਜਨਕਪੁਰ ਤੋਂ ਰਵਾਨਾ ਹੋਈ ਬਸ ਪਹੁੰਚੀ ਅਯੁੱਧਿਆ, ਯੋਗੀ ਨੇ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੇਪਾਲ ਦੇ ਜਨਕਪੁਰ ਤੋਂ ਸ਼ੁੱਕਰਵਾਰ ਨੂੰ ਰਵਾਨਾ ਹੋਈ ਬਸ ਅਯੁੱਧਿਆ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਾਨਾਥ ਨੇ ਇਸ ਦਾ ਸਵਾਗਤ ਕੀਤਾ ਹੈ। ...

yogi welcomes the bus

ਅਯੁੱਧਿਆ : ਨੇਪਾਲ ਦੇ ਜਨਕਪੁਰ ਤੋਂ ਸ਼ੁੱਕਰਵਾਰ ਨੂੰ ਰਵਾਨਾ ਹੋਈ ਬਸ ਅਯੁੱਧਿਆ ਪਹੁੰਚ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਾਨਾਥ ਨੇ ਇਸ ਦਾ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਉਨ੍ਹਾਂ ਦੇ ਨੇਪਾਲੀ ਹਮਅਹੁਦਾ ਕੇ.ਪੀ. ਸ਼ਰਮਾ ਓਲੀ ਨੇ ਨੇਪਾਲ ਅਤੇ ਭਾਰਤ ਵਿਚ ਤੀਰਥਾਟਨ ਨੂੰ ਵਧਾਵਾ ਦੇਣ ਲਈ ਸ਼ੁੱਕਰਵਾਰ ਨੂੰ ਹਿੰਦੂਆਂ ਦੇ ਦੋ ਪਵਿਤਰ ਸਥਾਨਾਂ ਜਨਕਪੁਰ ਅਤੇ ਅਯੁੱਧਿਆ ਦੇ ਵਿਚ ਸਿੱਧੀ ਬਸ ਸੇਵਾ ਦਾ ਉਦਘਾਟਨ ਕੀਤਾ ਸੀ।  

ਮੋਦੀ ਨੇ ਇਸ ਬਸ ਸੇਵਾ ਦਾ ਉਦਘਾਟਨ ਕਰਦੇ ਹੋਏ ਕਿਹਾ,‘ਜਨਕਪੁਰ ਅਤੇ ਅਯੁੱਧਿਆ ਜੋਡ਼ੇ ਜਾ ਰਹੇ ਹਨ। ਇਹ ਇਕ ਇਤਿਹਾਸਿਕ ਪਲ ਹੈ। ਇਹ ਬਸ ਸੇਵਾ ਭਗਵਾਨ ਰਾਮ ਦੇ ਜਨਮ ਸਥਾਨ ਅਯੁੱਧਿਆ ਅਤੇ ਮਾਤਾ ਸੀਤਾ ਦੇ ਜਨਮ ਸਥਾਨ ਜਨਕਪੁਰ ਨੂੰ ਆਪਸ ਵਿਚ ਜੋੜੇਗੀ। ਮੋਦੀ ਨੇ 20 ਵੀਂ ਸਦੀ ਦੇ ਪ੍ਰਸਿੱਧ ਜਾਨਕੀ ਮੰਦਿਰ ਵਿਚ ਪੁੱਜਣ ਅਤੇ ਪੂਜਾ-ਅਰਚਨਾ ਕਰਨ ਤੋਂ ਬਾਅਦ ਇਸ ਬਸ ਸੇਵਾ ਦਾ ਅਾਰੰਭ ਕੀਤਾ।