ਮਹਾਰਾਸ਼ਟਰ : ਪਾਣੀ 'ਤੇ ਔਰੰਗਾਬਾਦ 'ਚ ਬਵਾਲ,  ਦੋ ਦੀ ਮੌਤ 50 ਗੱਡੀਆਂ ਸਾੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਦੋ ਗੁਟਾਂ ਵਿਚਕਾਰ ਜੰਮ ਕੇ ਬਵਾਲ ਹੋਇਆ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੀਪਕ ਕੇਸਰਕਰ ਮੁਤਾਬਕ ...

Violence in Aurangabad

 ਔਰੰਗਾਬਾਦ, 12 ਮਈ : ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿਚ ਸ਼ੁੱਕਰਵਾਰ ਰਾਤ ਦੋ ਗੁਟਾਂ ਵਿਚਕਾਰ ਜੰਮ ਕੇ ਬਵਾਲ ਹੋਇਆ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੀਪਕ ਕੇਸਰਕਰ ਮੁਤਾਬਕ ਇਸ ਬਵਾਲ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਕੇਸਕਰ ਨੇ ਦਸਿਆ ਕਿ ਲੋਕ ਅਫ਼ਵਾਹਾਂ ਉਤੇ ਧਿਆਨ ਨਾ ਦੇਣ। ਉਨ੍ਹਾਂ ਨੇ ਦਸਿਆ ਕਿ ਫ਼ਿਲਹਾਲ ਹਾਲਤ ਕਾਬੂ ਵਿਚ ਹੈ। ਕੇਸਕਰ ਨੇ ਕਿਹਾ ਕਿ ਵਟਸਐਪ ਜਰੀਏ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।  ਬਵਾਲੀਆਂ ਨੇ 40 ਦੁਕਾਨ ਵਿਚ ਅੱਗ ਲਗਾ ਦਿਤੀ ਅਤੇ 50 ਗੱਡੀਆਂ ਵੀ ਸਾੜ ਦਿਤੀਆਂ। ਦਸਿਆ ਜਾ ਰਿਹਾ ਹੈ ਘਟਨਾ ਵਿਚ ਕਈ ਪੁਲਿਸਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਪੁਲਿਸ ਸੂਤਰਾਂ ਮੁਤਾਬਕ ਬਵਾਲ ਗ਼ੈਰਕਾਨੂੰਨੀ ਰੂਪ ਨਾਲ ਲਗਾਈ ਗਈ ਪਾਣੀ ਦੀ ਪਾਇਪ ਲਾਈਨ ਕੱਟਣ ਵਿਚ ਭੇਦਭਾਵ ਦੇ ਚਲਦੇ ਇਹ ਬਵਾਲ ਹੋਇਆ ਹੈ।

ਘਟਨਾ ਤੋਂ ਬਾਅਦ ਔਰੰਗਾਬਾਦ ਵਿਚ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ, ਪੁਰਾਣੇ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਬਵਾਲ ਸ਼ਹਿਰ ਦੇ ਗਾਂਧੀਨਗਰ, ਰਾਜਾਬਾਜਾਰ ਅਤੇ ਸ਼ਾਹਗੰਜ ਇਲਾਕਿਆਂ ਵਿਚ ਵੀ ਫੈਲ ਗਿਆ।  ਪ੍ਰਭਾਵਿਤ ਇਲਾਕਿਆਂ ਵਿਚ ਦੋਨਾਂ ਗੁਟਾਂ ਦੇ ਲੋਕਾਂ ਨੇ ਇਕ ਦੂਜੇ ਉੱਤੇ ਪੱਥਰਬਾਜੀ ਕੀਤੀ। ਦੁਕਾਨਾਂ ਵਿਚ ਅੱਗ ਲਗਾ ਦਿਤੀ, ਗੱਡੀਆਂ ਫੂਕ ਦਿਤੀਆਂ। ਹਿੰਸਕ ਝੜਪ ਵਿਚ ਕਈ ਪੁਲਿਸਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਬਵਾਲ ਉਤੇ ਕਾਬੂ ਪਾਉਣ ਲਈ ਔਰੰਗਾਬਾਦ ਦੇ ਪੁਰਾਣੇ ਹਿੱਸੇ ਵਿਚ ਵੱਡੀ ਗਿਣਤੀ ਵਿਚ ਪੁਲਿਸ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਧਾਰਾ 144 ਲਾਗੂ ਕਰ ਦਿਤੀ ਗਈ ਹੈ।