ਦਿੱਲੀ 'ਚ ਕੰਧਾਂ 'ਤੇ ਲੱਗੇ ਪੋਸਟਰ, ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਲਿਖਿਆ 'ਦ ਲਾਈ ਲਾਮਾ'
ਨਵੀਂ ਦਿੱਲੀ, ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ 'ਦ ਲਾਈ ਲਾਮਾ' ਲਿਖਿਆ ਪੋਸਟਰ ਚਿਪਕਾਉਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਵਿਰੁਧ ਮਾਮਲਾ...
Narendra Modi Poster
ਨਵੀਂ ਦਿੱਲੀ, ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਨਾਲ 'ਦ ਲਾਈ ਲਾਮਾ' ਲਿਖਿਆ ਪੋਸਟਰ ਚਿਪਕਾਉਣ ਦੇ ਮਾਮਲੇ ਵਿਚ ਅਣਪਛਾਤੇ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕਲ ਮੰਦਰ ਮਾਰਗ ਦੇ ਜੇ-ਬਲਾਕ ਇਲਾਕੇ ਵਿਚ ਕੰਧ 'ਤੇ ਇਹ ਪੋਸਟਰ ਚਿਪਕਿਆ ਹੋਇਆ ਸੀ।
ਪੁਲਿਸ ਨੇ ਦਸਿਆ ਕਿ ਪੋਸਟਰ ਨੂੰ ਹਟਾ ਦਿਤਾ ਗਿਆ ਅਤੇ ਕਲ ਸ਼ਾਮ ਡੀਪੀਡੀਪੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਕਰਨ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਵਾਸਤੇ ਸਥਾਨਕ ਲੋਕਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਮੱਧ ਦਿੱਲੀ ਦੇ ਪਟੇਲ ਨਗਰ ਅਤੇ ਸ਼ੰਕਰ ਰੋਡ ਇਲਾਕੇ ਵਿਚ ਵੀ ਇਸ ਤਰ੍ਹਾਂ ਦੇ ਪੋਸਟਰ ਮਿਲੇ। ਇਨ੍ਹਾਂ ਨੂੰ ਵੀ ਹਟਾ ਦਿਤਾ ਗਿਆ। (ਏਜੰਸੀ)