ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ 10 ਤੋਂ 15 ਸਾਲ ਦਾ ਇੰਤਜਾਰ ਕਰਨਾ ਹੋਵੇਗਾ:ਰਾਮਦਾਸ ਅਠਾਵਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ...

Ram Das Athawle

ਪੁਣੇ, 12 ਮਈ : ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਲਈ ‘10 ਤੋਂ 15 ਸਾਲ’ ਇੰਤਜਾਰ ਕਰਨਾ ਹੋਵੇਗਾ। ਅਠਾਵਲੇ ਨੇ ਹਾਲਾਂਕਿ ਕਿਹਾ ਕਿ ਅਜਿਹਾ ਸੋਚਨਾ ਵਿਚ ਕੁੱਝ ਵੀ ਗ਼ਲਤ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਦੀ ਅਪਣੀ ਇਛਾ ਬਾਰੇ ਗੱਲ ਕੀਤੀ ਹੈ। ਹਾਲਾਂਕਿ ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ 10 ਤੋਂ 15 ਸਾਲ ਇੰਤਜਾਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਬਣਨ ਦੀ ਅਜਿਹੀ ਇਛਾ ਰੱਖਣ ਵਿਚ ਕੁੱਝ ਗ਼ਲਤ ਨਹੀਂ ਹੈ। ਹਾਲਾਂਕਿ ਅਜਿਹੀ ਇਛੇ ਹੁਣੇ ਵਿਅਕਤ ਕਰਨਾ ਅਜੇ ਜ਼ਲਦਬਾਜੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਐਨਡੀਏ 2019 ਵਿਚ ਫਿਰ ਤੋਂ ਸੱਤਾ ਵਿਚ ਆਵੇਗਾ। 

ਉਨ੍ਹਾਂ ਕਿਹਾ ਕਿ ਭਾਜਪਾ ਕਰਨਾਟਕ ਵਿਚ ਸਪੱਸ਼ਟ ਬਹੁਮਤ ਨਾਲ ਜਿਤ ਹਾਸਲ ਕਰੇਗੀ ਕਿਉਂਕਿ ਲਿੰਗਾਇਤ, ਹੋਰ ਪਛੜੇ ਵਰਗ ਆਦਿ ਪਾਰਟੀ ਦਾ ਸਮਰਥਨ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ‘ਕਾਂਗਰਸ ਭਾਜਪਾ ਨੂੰ ਦਲਿਤ ਵਿਰੋਧੀ ਪਾਰਟੀ ਦੇ ਤੌਰ ਉਤੇ ਪੇਸ਼ ਕਰ ਰਹੀ ਹੈ ਪਰ ਲੋਕ ਇਹ ਸਮਝਣ ਲਈ ਸਮੱਰਥ ਸਮਝਦਾਰ ਹਨ ਕਿ ਕੀ ਠੀਕ ਹੈ। ਅਠਾਵਲੇ ਨੇ ਇਸ ਤੋਂ ਪਹਿਲਾਂ ਦਿਨ ਵਿਚ ਭੀਮਾ ਕੋਰੇਗਾਂਵ ਦਾ ਦੌਰਾ ਕੀਤਾ ਅਤੇ ਪੂਜਾ ਸਕਟ ਦੇ ਪਰਿਵਾਰ ਦੇ ਮੈਬਰਾਂ ਨਾਲ ਮੁਲਾਕਾਤ ਕੀਤੀ ਜਿਸ ਦੇ ਮਕਾਨ ਨੂੰ ਪਿਛਲੇ ਇਕ ਜਨਵਰੀ ਨੂੰ ਉਥੇ ਹੋਈ ਹਿੰਸਾ ਦੌਰਾਨ ਅੱਗ ਲਗਾ ਦਿਤੀ ਗਈ ਸੀ।