ਲਾਲੂ ਦੇ ਲਾਲ ਦਾ ਵਿਆਹ:50 ਹਜ਼ਾਰ ਮਹਿਮਾਨਾਂ ਲਈ 100 ਕੁੱਕ ਬਣਾਉਣਗੇ ਖਾਣਾ,50 ਘੋੜੇ ਵਧਾਉਣਗੇ ਸ਼ੋਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ਼ਪ੍ਰਤਾਪ ਸਿੰਘ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਦਰੋਗਾ ਪ੍ਰਸਾਦ ਰਾਏ

tej pratap yadav marriage

ਨਵੀਂ ਦਿੱਲੀ, 12 ਮਈ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ਼ਪ੍ਰਤਾਪ ਸਿੰਘ ਯਾਦਵ ਅਤੇ ਸਾਬਕਾ ਮੁੱਖ ਮੰਤਰੀ ਦਰੋਗਾ ਪ੍ਰਸਾਦ ਰਾਏ ਦੀ ਪੋਤੀ ਅਤੇ ਸਾਬਕਾ ਮੰਤਰੀ ਚੰਦ੍ਰਿਕਾ ਪ੍ਰਸਾਦ ਰਾਏ ਦੀ ਪੁੱਤਰੀ ਐਸ਼ਵਰੀਆ ਦੀ ਵਿਆਹ ਹੋ ਰਿਹਾ ਹੈ। ਇਸ ਵਿਆਹ ਨੂੰ ਮੈਗਾ ਇਵੈਂਟ ਬਣਾਉਣ ਦੀ ਵੱਡੀ ਤਿਆਰੀ ਹੋ ਗਈ ਹੈ। ਵੈਟਰਨਰੀ ਕਾਲਜ ਗਰਾਊਂਡ 'ਤੇ ਲਾੜੇ-ਲਾੜੀ ਦਾ ਜੈਮਾਲਾ ਪ੍ਰੋਗਰਾਮ ਹੋਵੇਗਾ। ਉਥੇ ਵਿਆਹ ਸਮਾਗਮ ਚੰਦ੍ਰਿਕਾ ਰਾਏ ਦੇ ਕੌਟਲਯਾ ਮਾਰਗ ਸਥਿਤ ਰਿਹਾਇਸ਼ 'ਤੇ ਹੋਵੇਗਾ। ਬਰਾਤ ਦੀ ਸ਼ੋਭਾ ਵਧਾਉਣ ਲਈ 50 ਘੋੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਆਹ ਸਮਾਗਮ ਵਿਚ ਭੋਜਨ ਦੀ ਗੱਲ ਕਰੀਏ ਤਾਂ ਇਸ ਦੇ ਲਈ 100 ਰਸੋਈਆਂ ਨੂੰ ਰਖਿਆ ਗਿਆ ਹੈ। ਅੰਮ੍ਰਿਤਸਰੀ ਕੁਲਚਾ, ਆਗਰਾ ਪਰੌਂਠਾ ਅਤੇ ਬਿਹਾਰ ਦਾ ਲਿਟੀ ਚੋਖਾ ਵੀ ਭੋਜਨ ਵਿਚ ਉਪਲਬਧ ਹੋਵੇਗਾ। ਉਥੇ ਭੋਜਨ ਬਣਾਉਣ ਦੀ ਜ਼ਿੰਮੇਵਾਰੀ ਕਾਨਪੁਰ ਦੀ ਇਵੈਂਟ ਕੰਪਨੀ ਭਾਟੀਆ ਹੋਟਲ ਪ੍ਰਾਈਵੇਟ ਲਿਮਟਿਡ ਨੂੰ ਦਿਤਾ ਗਿਆ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ, ਰਵੀਸ਼ੰਕਰ ਪ੍ਰਸਾਦ, ਉਪੇਂਦਰ ਕੁਸ਼ਵਾਹਾ, ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ, ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ, ਡੀ ਰਾਜਾ, ਅਤੁਲ ਕੁਮਾਰ ਅੰਜਾਨ, ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਝਾਰਖੰਡ ਦੇ ਮੰਤਰੀ ਸਰਯੂ ਰਾਏ, ਸਾਂਸਦ ਸ਼ਤਰੂਘਨ ਸਿਨ੍ਹਾ ਸਮੇਤ ਹੋਰ ਪ੍ਰਮੁੱਖ ਨੇਤਾ ਇਸ ਮੌਕੇ ਸ਼ਿਰਕਤ ਕਰਨਗੇ। 

ਇਨ੍ਹਾਂ ਨੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦੀ ਮਨਜ਼ੂਰੀ ਪ੍ਰਦਾਨ ਕਰ ਦਿਤੀ ਹੈ। ਵਿਆਹ ਸਮਾਗਮ ਵਿਚ ਕਰੀਬ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਵਿਆਹ ਨੂੰ ਲੈ ਕੇ 10 ਸਰਕੁਲਰ ਰੋਡ ਸਥਿਤ ਰਾਬੜੀ ਰਿਹਾਇਸ਼ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ। ਬਿਹਾਰ ਵਿਚ ਜਨਮੇ ਫ਼ੈਸ਼ਨ ਡਿਜ਼ਾਇਨਰ ਐਮ ਏ ਰਹਿਮਾਨ ਨੇ ਤੇਜ਼ ਪ੍ਰਤਾਪ ਲਈ ਵਿਆਹ ਦੀ ਡ੍ਰੈੱਸ ਡਿਜ਼ਾਇਨ ਕੀਤੀ ਹੈ। ਤੇਜ਼ ਪ੍ਰਤਾਪ ਵਿਆਹ ਵਿਚ ਕੁਰਤਾ ਪਜ਼ਾਮਾ ਪਹਿਨੇ ਹੋਏ ਨਜ਼ਰ ਆਉਣਗੇ। ਦਿੱਲੀ ਨਿਫ਼ਟ ਤੋਂ ਗਰੈਜੁਏਟ ਅਤੇ ਮੋਤੀਹਾਰੀ ਦੇ ਰਹਿਣ ਵਾਲੇ ਰਹਿਮਾਨ ਨੇ ਦਸਿਆ ਕਿ ਅਸੀਂ ਤੇਜ਼ ਪ੍ਰਤਾਪ ਲਈ ਦੋ ਜੋੜੀ ਕੁਰਤੀ ਪਜ਼ਾਮੇ ਸਿਲਾਈ ਕੀਤੇ ਹਨ। ਇਕ ਵਿਚ ਹਲਕੇ ਨੀਲੇ ਦੇ ਨਾਲ ਸਫ਼ੈਦ ਰੰਗ ਦਾ ਪਜ਼ਾਮਾ ਦਿਤਾ ਗਿਆ ਹੈ ਤਾਂ ਦੂਜੇ ਵਿਚ ਹਲਕੇ ਭੂਰੇ ਦੇ ਨਾਲ ਸਫ਼ੈਦ ਰੰਗ ਦਾ ਪਜ਼ਾਮਾ ਦਿਤਾ ਗਿਆ ਹੈ। ਦਸ ਦਈਏ ਕਿ ਰਹਿਮਾਨ ਪਹਿਲਾਂ ਵੀ ਕਈ ਪ੍ਰਮੁੱਖ ਨੇਤਾਵਾਂ ਦੀ ਡ੍ਰੈੱਸ ਡਿਜ਼ਾਈਨ ਕਰ ਚੁੱਕੇ ਹਨ। ਇਸ ਵਿਚ ਲਾਲੂ ਪ੍ਰਸਾਦ ਯਾਦਵ ਵੀ ਸ਼ਾਮਲ ਹਨ। 

ਵਿਆਹ ਸਮਾਗਮ ਦੌਰਾਨ ਮਾਸਾਹਾਰੀ ਪ੍ਰੇਮੀ ਲਾਲੂ ਦੇ ਮਹਿਮਾਨਾਂ ਨੂੰ ਸ਼ਾਕਾਹਾਰੀ ਭੋਜਨ ਪਰੋਸੇ ਜਾਣਗੇ। ਵੈਟਰਨਰੀ ਕਾਲਜ ਗਰਾਊਂਡ ਵਿਚ ਮਹਿਮਾਨਾਂ ਦੇ ਖਾਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਉਥੇ ਚਾਰ ਦਰਜਨ ਤੋਂ ਜ਼ਿਆਦਾ ਫੂਡ ਸਟਾਲ ਬਣਾਏ ਗਏ ਹਨ। ਯੂਪੀ ਵਿਚ ਮੁਲਾਇਮ ਸਿੰਘ ਦੇ ਪਰਵਾਰ ਦੇ ਖ਼ਾਸ ਖ਼ਾਨਸਾਮਾ ਨੂੰ ਲਿਟੀ ਚੋਖਾ ਤੋਂ ਲੈ ਕੇ ਇਕ ਤੋਂ ਵਧ ਕੇ ਇਕ ਲਜੀਜ਼ ਖਾਣੇ ਬਣਾਉਣ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਉਥੇ ਜੈਮਾਲਾ ਨੂੰ ਲੈ ਕੇ ਵਿਸ਼ੇਸ਼ ਮੰਚ ਬਣਾਇਆ ਗਿਆ ਹੈ ਅਤੇ ਠੀਕ ਉਸ ਦੇ ਸਾਈਡ ਵਿਚ ਸੰਗੀਤ ਲਈ ਅਲੱਗ ਤੋਂ ਸਟੇਜ਼ ਦਾ ਨਿਰਮਾਣ ਕੀਤਾ ਗਿਆ ਹੈ। ਨੋਇਡਾ ਦੀ ਇਵੈਂਟ ਕੰਪਨੀ ਨੂੰ ਪੂਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦੂਜੇ ਪਾਸੇ ਵੀਵੀਆਈਪੀ ਮਹਿਮਾਨਾਂ ਦੇ ਸਵਾਗਤ ਵਿਚ ਰਾਜਦ ਦੇ ਅਹੁਦੇਦਾਰ ਅਤੇ ਵਰਕਰ ਤਾਇਨਾਤ ਰਹਿਣਗੇ। ਦਸ ਦਈਏ ਕਿ ਸ਼ੁਕਰਵਾਰ ਨੂੰ ਟ੍ਰੈਫਿ਼ਕ ਪ੍ਰਬੰਧਾਂ ਅਤੇ ਸੁਰੱਖਿਆ ਨੂੰ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਮਾਗਮ ਸਥਾਨ ਦਾ ਦੌਰਾ ਕੀਤਾ ਸੀ।