ਕਾਬੁਲ 'ਚ 4 ਬੰਬ ਧਮਾਕੇ, ਇਕ ਬੱਚੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚਾਰ ਨਾਗਰਿਕ ਜ਼ਖਮੀ

File Photo

ਕਾਬੁਲ, 11 ਮਈ:  ਕਾਬੁਲ ਵਿਚ ਸੋਮਵਾਰ ਨੂੰ ਚਾਰ ਬੰਬ ਧਮਾਕਿਆਂ ਵਿਚ ਇਕ ਬੱਚੀ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਅਫ਼ਗਾਨ ਅਧਿਕਾਰੀਆਂ ਦੇ  ਅਨੁਸਾਰ ਇਕ ਬੰਬ ਕੂੜੇਦਾਨ ਦੇ ਹੇਠਾਂ ਅਤੇ ਤਿੰਨ ਹੋਰ ਸੜਕ ਕਿਨਾਰੇ ਰੱਖੇ ਗਏ ਸਨ। ਕਾਬੁਲ ਪੁਲਿਸ ਦੇ ਬੁਲਾਰੇ ਫ਼ਿਰਦੌਸ ਫ਼ਰਮਰਜ਼ ਨੇ ਦਸਿਆ ਕਿ ਸੜਕ ਕਿਨਾਰੇ 10-20 ਮੀਟਰ ਦੀ ਦੂਰੀ ਉਤੇ ਬੰਬਾਂ ਨੂੰ ਰਖਿਆ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਬੰਬ ਧਮਾਕਿਆਂ ਵਿਚ 12 ਸਾਲ ਦੀ ਬੱਚੀ ਜ਼ਖ਼ਮੀ ਹੋਈ ਹੈ ਅਤੇ ਪੁਲਿਸ ਘਟਨਾ ਸਥਲ ਦੀ ਜਾਂਚ ਕਰ ਰਹੀ ਹੈ। ਹੁਣ ਤਕ ਕਿਸੇ ਸਮੂਹ ਨੇ ਬੰਬ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਧਮਾਕੇ ਦੇ ਨਿਸ਼ਾਨੇ ਉਤੇ ਕੌਣ ਸੀ ਇਹ ਵੀ ਪਤਾ ਨਹੀਂ ਚੱਲ ਪਾਇਆ ਹੈ। ਕਾਬੁਲ ਅਤੇ ਉਸ ਦੇ ਆਲੇ-ਦੁਆਲੇ ਤਾਲਿਬਾਨ ਅਤੇ ਇਸਲਾਮਿਕ ਸਟੇਟ ਦੋਵੇਂ ਗੁੱਟ ਸਰਗਰਮ ਹਨ ਜੋ ਲਗਾਤਾਰ ਨਾਗਰਿਕਾਂ ਅਤੇ ਫ਼ੌਜੀਆਂ ਨੂੰ ਅਪਣਾ ਨਿਸ਼ਾਨਾ ਬਣਾਉਂਦੇ ਰਹੇ ਹਨ। (ਪੀਟੀਆਈ)