ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ : ਮੋਦੀ
ਉਹਨਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੋਵੇ ਇਹ ਸਾਡੀ ਜ਼ਿੰਮੇਵਾਰੀ ਹੈ
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ 5ਵੀਂ ਵਾਰ ਸੰਬੋਧਨ ਕਰ ਰਹੇ ਹਨ। ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਅੱਜ ਤੱਕ ਅਜਿਹਾ ਸੰਕਟ ਕਦੇ ਨਹੀਂ ਦੇਖਿਆ। ਉਹਨਾਂ ਕਿਹਾ ਕਿ ਇਸ ਇਕ ਵਾਇਰਸ ਨੇ ਦੁਨੀਆਂ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਪੀਐੱਮ ਮੋਦੀ ਨੇ ਦੁਨੀਆਂ ਨੂੰ ਕਿਹਾ ਕਿ ਉਹਨਾਂ ਨੇ ਇਸ ਸੰਕਟ ਨਾਲ ਲੜਨਾ ਹੈ ਨਾ ਕਿ ਥੱਕਣਾ ਹੈ। ਉਹਨਾਂ ਕਿਹਾ ਕਿ 21ਵੀਂ ਸਦੀ ਭਾਰਤ ਦੀ ਹੋਵੇ ਇਹ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਇਹ ਵੀ ਕਿਹਾ ਕਿ ਹੁਣ 2 ਲੱਖ ਮਾਸਕ ਤੇ 2 ਲੱਖ ਪੀਪੀਈ ਕਿੱਟਾਂ ਬਣਾਈਆਂ ਜਾ ਰਹੀਆਂ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਅੱਜ, ਇੱਕ ਰਾਸ਼ਟਰ ਵਜੋਂ, ਅਸੀਂ ਇੱਕ ਮਹੱਤਵਪੂਰਣ ਮੋੜ ਤੇ ਖੜੇ ਹਾਂ, ਇੰਨੀ ਵੱਡੀ ਤਬਾਹੀ ਭਾਰਤ ਲਈ ਸੰਕੇਤ ਲੈ ਕੇ ਆਈ ਹੈ, ਸੰਦੇਸ਼ ਲੈ ਕੇ ਆਈ ਹੈ, ਇੱਕ ਮੌਕਾ ਲੈ ਕੇ ਆਈ ਹੈ।
- ਜਦੋਂ ਸਵੈ-ਨਿਰਭਰਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਆਤਮਕੇਂਦਰਿਤ ਵਿਵਸਥਾ ਦੀ ਵਕਾਲਤ ਨਹੀਂ ਕਰਦਾ। ਭਾਰਤ ਦੀ ਸਵੈ-ਨਿਰਭਰਤਾ ਵਿਸ਼ਵ ਦੀ ਖੁਸ਼ਹਾਲੀ, ਸਹਿਯੋਗ ਅਤੇ ਸ਼ਾਂਤੀ ਨਾਲ ਸਬੰਧਤ ਹੈ।
- ਜੋ ਧਰਤੀ ਨੂੰ ਮਾਂ ਮੰਨਦਾ ਹੈ, ਉਹ ਭਾਰਤਭੂਮੀ, ਜਦੋਂ ਸਵੈ-ਨਿਰਭਰ ਹੋ ਜਾਂਦੀ ਹੈ, ਤਦ ਖੁਸ਼ਹਾਲ-ਅਮੀਰ ਸੰਸਾਰ ਦੀ ਸੰਭਾਵਨਾ ਨੂੰ ਵੀ ਯਕੀਨੀ ਬਣਾਉਂਦੀ ਹੈ।
ਪੀਐੱਮ ਮੋਦੀ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਵੀ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਆਰਥਿਕ ਪੈਕੇਜ਼ ਮੱਧ ਵਰਗ ਲਈ ਫ਼ਾਇਦੇਮੰਦ ਹੋਵੇਗਾ ਅਤੇ ਇਸ ਆਰਥਿਕ ਪੈਕੇਜ਼ ਦੀ ਵਿਸਥਾਰਤ ਜਾਣਕਾਰੀ ਵਿੱਤ ਮੰਤਰੀ ਦੇਣਗੇ। ਉਹਨਾਂ ਕਿਹਾ ਕਿ ਜੋ ਲੋਕ ਸੜਕਾਂ ਤੇ ਰੇਹੜੀ ਲਗਾ ਕੇ ਕੰਮ ਕਰਦੇ ਹਨ ਜਾਂ ਜੋ ਮਜ਼ਦੂਰੀ ਕਰਦੇ ਸਨ ਉਹਨਾਂ ਨੇ ਬਹੁਤ ਦੁੱਖ ਝੱਲੇ ਹਨ।
ਉਹਨਾਂ ਕਿਹਾ ਹਰ ਇਕ ਵਿਅਕਤੀ ਨੂੰ ਆਪਣੇ ਲੋਕਲ ਇਲਾਕੇ ਲਈ ਵੋਕਲ ਬਣਨਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸਾਡੇ ਭਾਰਤ ਦੇ ਲੋਕ ਇਹ ਕਰ ਸਕਦੇ ਹਨ। ਪੀ੍ਯੱਮ ਮੋਦੀ ਨੇ ਕਿਹਾ ਕਿ ਲੌਕਡਾਊਨ 4 ਇਕ ਨਵੇਂ ਰੰਗ ਰੂਪ ਵਾਲਾ ਹੋਵੇਗਾ ਜਿਸ ਵਿਚ ਹੋਰ ਨਿਯਮ ਲਾਗੂ ਹੋਣਗੇ ਅਤੇ ਇਹ ਲੌਕਡਾਊਨ 4.0 18 ਮਈ ਤੋਂ ਲਾਗੂ ਹੋਵੇਗਾ। ਆਖੀਰ ਤੇ ਪੀਐੱਮ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ ਜੋ ਕਿ ਅਸੀਂ ਬਣਾ ਸਕਦੇ ਹਾਂ।