ਗਾਜ਼ੀਆਬਾਦ 'ਚ ਕੈਮੀਕਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਨ.ਡੀ.ਆਰ.ਐਫ. ਦੀਆਂ ਅੱਗ 'ਤੇ ਕਾਬੂ ਪਾਉਣ ਦੀਆ ਕਰ ਰਹੀਆਂ ਕੋਸ਼ਿਸ਼ਾਂ

Fire

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਬੁਲੰਦਸ਼ਹਿਰ ਰੋਡ 'ਤੇ ਸਥਿਤ ਇਕ ਰਸਾਇਣਕ ਫੈਕਟਰੀ ਵਿਚ ਭਿਆਨਕ ਅੱਗ ਲੱਗ ਗਈ।  ਵੇਖਦੇ ਵੇਖਦੇ ਅੱਗ ਨੇ  ਨਾਲ ਲੱਗਦੀ ਇਕ ਹੋਰ ਫੈਕਟਰੀ ਨੂੰ ਆਪਣੀ ਚਪੇਟ ਵਿਚ ਲੈ ਲਿਆ।

 

 

ਦੱਸਿਆ ਜਾ ਰਿਹਾ ਹੈ ਕਿ ਅੱਗ ਨਾਲ ਕੈਮੀਕਲ ਵਿਚ ਡਰੱਮ ਫਟ ਰਹੇ ਹਨ। ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆ ਅਤੇ ਅੱਗ' ਤੇ ਕਾਬੂ ਪਾਉਣ ਦੀਆਂ  ਕੋਸ਼ਿਸਾਂ ਕਰ ਰਹੀਆਂ ਹਨ ਹਨ। ਐਨਡੀਆਰਐਫ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਕੈਮੀਕਲ ਲੀਕ ਹੋਣ ਕਾਰਨ ਫੈਕਟਰੀ ਦੇ ਬਾਹਰ ਖੜ੍ਹੀ ਕਾਰ ਵੀ ਅੱਗ ਕਾਰਨ ਸੜ ਗਈ ਹੈ। ਧੂੰਆਂ ਦੂਰ-ਦੂਰ ਤੱਕ ਫੈਲ ਗਿਆ ਹੈ। ਸੂਚਨਾ ਮਿਲਦੇ ਹੀ 10 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ।

ਐਨ.ਡੀ.ਆਰ.ਐਫ. ਦੀ ਟੀਮ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ । ਸਿਟੀ ਮੈਜਿਸਟਰੇਟ ਅਤੇ ਸੀਓ ਕਵੀਨਗਰ ਵੀ ਮੌਕੇ ‘ਤੇ ਪਹੁੰਚ ਗਏ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ  ਪਤਾ ਨਹੀਂ ਲੱਗ ਸਕਿਆ।