ਇਕ ਧੀ ਦਾ ਸੁਪਨਾ ਸੁਣ ਕੇ ਭਾਵੁਕ ਹੋਏ PM Modi, ਦਿੱਤਾ ਮਦਦ ਦਾ ਭਰੋਸਾ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦੀ ਹਿੰਮਤ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਤੁਹਾ॥ਡੀ ਹਿੰਮਤ ਹੀ ਤੁਹਾਡੀ ਤਾਕਤ ਹੈ। 

PM Modi

 

ਗੁਜਰਾਤ - ਗੁਜਰਾਤ ਵਿਚ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਲਈ ਇੱਕ ਆਨਲਾਈਨ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਵੁਕ ਹੋ ਗਏ। ਉਹਨਾਂ ਨੇ ਇੱਕ ਆਦਮੀ ਨਾਲ ਵਾਅਦਾ ਕੀਤਾ ਕਿ ਉਹ ਉਸ ਦੀ ਧੀ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਮਦਦ ਕਰਨਗੇ। ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ 'ਚ 'ਉਤਕਰਸ਼ ਸਮਾਗਮ' 'ਚ ਸ਼ਿਰਕਤ ਕਰਦੇ ਹੋਏ ਅਯੂਬ ਪਟੇਲ ਨਾਂ ਦੇ ਵਿਅਕਤੀ ਨੇ ਆਪਣੀ ਬੇਟੀ ਦੇ ਡਾਕਟਰ ਬਣਨ ਦੇ ਸੁਪਨੇ ਬਾਰੇ ਦੱਸਿਆ।

ਵਿਅਕਤੀ ਦੇ ਸ਼ਬਦਾਂ ਤੋਂ ਭਾਵੁਕ ਹੋ ਕੇ ਪ੍ਰਧਾਨ ਮੰਤਰੀ ਨੇ ਮਦਦ ਦੀ ਪੇਸ਼ਕਸ਼ ਕੀਤੀ ਤੇ ਕਿਹਾ ਕਿ "ਜੇ ਤੁਹਾਨੂੰ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਮਦਦ ਦੀ ਲੋੜ ਹੈ ਤਾਂ ਮੈਨੂੰ ਦੱਸੋ,"। ਪੀਐਮ ਮੋਦੀ ਨੇ ਬੇਟੀ ਤੋਂ ਡਾਕਟਰੀ ਪੇਸ਼ੇ ਨੂੰ ਕਰੀਅਰ ਵਜੋਂ ਚੁਣਨ ਦਾ ਕਾਰਨ ਪੁੱਛਿਆ, ਜਿਸ 'ਤੇ ਉਸ ਨੇ ਕਿਹਾ, 'ਮੇਰੇ ਪਿਤਾ ਜਿਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਉਸ ਨੂੰ ਲੈ ਕੇ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ।' ਲੜਕੀ ਦੀ ਪ੍ਰਤੀਕਿਰਿਆ 'ਤੇ ਭਾਵੁਕ ਹੋ ਕੇ ਪ੍ਰਧਾਨ ਮੰਤਰੀ ਇਕ ਪਲ ਲਈ ਚੁੱਪ ਹੋ ਗਏ ਅਤੇ ਉਨ੍ਹਾਂ ਦੀ ਹਿੰਮਤ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਤੁਾਡੀ ਹਿੰਮਤ ਹੀ ਤੁਹਾਡੀ ਤਾਕਤ ਹੈ। 

 

 

ਭਰੂਚ ਵਿਚ ਇਙ ਪ੍ਰੋਗਰਾਮ ਜ਼ਿਲ੍ਹੇ ਵਿਚ ਚਾਰ ਪ੍ਰਮੁੱਖ ਸਰਕਾਰੀ ਸਕੀਮਾਂ ਦੀ 100% ਸੰਤ੍ਰਿਪਤਾ ਨੂੰ ਦਰਸਾਉਂਦਾ ਹੈ ਜੋ ਲੋੜਵੰਦਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿਚ ਮਦਦ ਕਰੇਗਾ। ਪੀਐਮ ਮੋਦੀ ਨੇ ਕਿਹਾ, 'ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਜਾਂ ਤਾਂ ਉਹ ਕਾਗਜ਼ਾਂ 'ਤੇ ਹੀ ਰਹਿ ਜਾਂਦੀਆਂ ਹਨ ਜਾਂ ਜੋ ਇਸ ਦੇ ਹੱਕਦਾਰ ਨਹੀਂ ਹਨ, ਉਹ ਇਸ ਦਾ ਲਾਭ ਲੈਂਦੇ ਹਨ।'

ਰਾਜ ਦੇ ਅਧਿਕਾਰੀਆਂ ਨੇ 1 ਜਨਵਰੀ ਤੋਂ 31 ਮਾਰਚ ਤੱਕ ਇੱਕ ਵਿਸ਼ੇਸ਼ ਮੁਹਿੰਮ - 'ਉਤਕਰਸ਼ ਪਹਿਲ' ਸ਼ੁਰੂ ਕੀਤੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਇਸ ਦਾ ਉਦੇਸ਼ ਵਿਧਵਾਵਾਂ, ਬਜ਼ੁਰਗਾਂ ਅਤੇ ਬੇਸਹਾਰਾ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਸਕੀਮਾਂ ਦੀ ਪੂਰੀ ਕਵਰੇਜ ਨੂੰ ਯਕੀਨੀ ਬਣਾਉਣਾ ਸੀ। ਅਧਿਕਾਰੀਆਂ ਨੇ ਜ਼ਿਲ੍ਹੇ ਦੇ ਮਿਉਂਸਪਲ ਖੇਤਰਾਂ ਦੇ ਸਾਰੇ ਪਿੰਡਾਂ ਅਤੇ ਵਾਰਡਾਂ ਵਿਚ ਉਤਕਰਸ਼ ਕੈਂਪ ਲਗਾਏ ਤਾਂ ਜੋ ਬਿਨੈਕਾਰਾਂ ਨੂੰ ਮੌਕੇ 'ਤੇ ਪ੍ਰਵਾਨਗੀ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਨੇ ਚਾਰ ਸਕੀਮਾਂ ਵਿੱਚ ਕੁੱਲ 12,854 ਲਾਭਪਾਤਰੀਆਂ ਦੀ ਪਛਾਣ ਕੀਤੀ ਹੈ।