Tibet Earthquake News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ਤਿੱਬਤ , ਘਬਰਾਏ ਲੋਕ ਘਰਾਂ ਵਿਚੋਂ ਆਏ ਬਾਹਰ
Tibet Earthquake News: ਰਿਕਟਰ ਪੈਮਾਨੇ 'ਤੇ 5.7 ਮਾਪੀ ਗਈ ਤੀਬਰਤਾ
Tibet Earthquake News in punjabi
Tibet Earthquake News in punjabi : ਤਿੱਬਤ ਵਿੱਚ ਰਾਤ ਕਰੀਬ 2 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਤਿੱਬਤ ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲ ਗਿਆ ਹੈ। ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਅੱਧੀ ਰਾਤ ਨੂੰ ਸੁੱਤੇ ਤਿੱਬਤੀ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਭੱਜ ਗਏ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਦੇ ਅਨੁਸਾਰ, ਰਾਤ 02.41 ਵਜੇ (IST) ਤਿੱਬਤ ਵਿੱਚ ਰਿਕਟਰ ਪੈਮਾਨੇ 'ਤੇ 5.7 ਤੀਬਰਤਾ ਦਾ ਭੂਚਾਲ ਆਇਆ। ਸ਼ੁਰੂਆਤੀ ਤੌਰ 'ਤੇ ਭੂਚਾਲ ਨਾਲ ਹੋਏ ਕਿਸੇ ਵੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।