ਯੂਪੀ ਦੇ ਸ਼ਾਮਲੀ ਵਿਚ ਪੁਲਿਸ ਨੇ ਪੱਤਰਕਾਰ ਨੂੰ ਬੇਰਿਹਮੀ ਨਾਲ ਕੁੱਟਿਆ
ਪੱਤਰਕਾਰ ਤੋਂ ਕੈਮਰਾ ਖੋਹਣ ਦੀ ਕੀਤੀ ਕੋਸ਼ਿਸ਼
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਵਿਚ ਇਕ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਧੀਮਾਨਪੁਰ ਫਾਟਕ ਦੇ ਆਸ-ਪਾਸ ਦੀ ਹੈ। ਪੱਤਰਕਾਰ ਨੂੰ ਕੁੱਟਣ ਦੇ ਅਰੋਪ ਜੀਆਰਪੀ ਦੇ ਕਰਮਚਾਰੀਆਂ ਅਤੇ ਪੁਲਿਸ ਵਾਲਿਆਂ 'ਤੇ ਹੈ। ਇਸ ਮਾਮਲੇ ਵਿਚ 2 ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਨਿਊਜ਼ 24 ਪੱਤਰਕਾਰ ਅਮਿਤ ਸ਼ਰਮਾ ਮੰਗਲਵਾਰ ਦੀ ਰਾਤ ਨੂੰ ਪਟਰੀ ਤੋਂ ਉਤਰੀ ਇਕ ਮਾਲਗੱਡੀ ਦੀ ਕਵਰੇਜ ਲਈ ਫੀਲਡ 'ਤੇ ਗਿਆ ਸੀ।
ਅਰੋਪ ਹੈ ਕਿ ਉਸ ਵਕਤ ਜੀਆਰਪੀ ਦੇ ਕਰਮਚਾਰੀਆਂ ਅਤੇ ਪੁਲਿਸਕਰਮੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੀ ਵੀਡੀਉ ਵੀ ਸਾਹਮਣੇ ਆਈ ਹੈ। ਆਰੋਪ ਹੈ ਕਿ ਪੁਲਿਸ ਵਾਲੇ ਸਿਵਲ ਵਰਦੀ ਵਿਚ ਸਨ ਅਤੇ ਉਹਨਾਂ ਦੇ ਘਟਨਾ ਦੇ ਸਥਾਨ 'ਤੇ ਹੀ ਪੱਤਰਕਾਰ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ। ਪੱਤਰਕਾਰ ਜਦੋਂ ਪਟਰੀ ਤੋਂ ਉਤਰੀ ਮਾਲਗੱਡੀ ਦੀ ਵੀਡੀਉ ਬਣਾਉਣ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਤੋਂ ਕੈਮਰਾ ਖੋਹ ਲਿਆ।
ਇਸ ਦੌਰਾਨ ਕੈਮਰਾ ਹੇਠਾਂ ਡਿੱਗ ਗਿਆ। ਜਦੋਂ ਉਹ ਕੈਮਰਾ ਚੁੱਕਣ ਲਈ ਹੇਠਾਂ ਝੁਕਿਆ ਤਾਂ ਪੁਲਿਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਗਲਤ ਸ਼ਬਦ ਵੀ ਬੋਲੇ। ਇਸ ਬਾਰੇ ਪੱਤਰਕਾਰ ਅਮਿਤ ਸ਼ਰਮਾ ਨੇ ਕਿਹਾ ਕਿ ਉਸ ਕੋਲ 3 ਮੋਬਾਇਲ ਸਨ। ਜਿਸ ਮੋਬਾਇਲ ਵਿਚ ਰਿਕਾਰਡਿੰਗ ਸੀ ਉਸ ਮੋਬਾਇਲ ਨੂੰ ਪੁਲਿਸ ਨੇ ਗਵਾ ਦਿੱਤਾ।
ਉਸ ਨੂੰ ਕੁੱਟਦੇ ਹੋਏ ਉਹਨਾਂ ਨੇ ਉਸ ਨੂੰ ਗਾਲ੍ਹਾਂ ਵੀ ਕੱਢੀਆਂ। ਜੀਆਰਪੀ ਮੁਰਾਦਾਬਾਦ ਦੇ ਅਧਿਕਾਰੀਆਂ ਨੇ ਦਸਿਆ ਕਿ ਵੀਡੀਉ ਵਿਚ ਦਿਖ ਰਿਹਾ ਹੈ ਕਿ ਇੰਸਪੈਕਟਰ ਰਾਕੇਸ਼ ਕੁਮਾਰ ਅਤੇ ਕਾਨਸਟੇਬਲ ਸੰਜੇ ਪਵਾਰ ਹੈ। ਉਹਨਾਂ ਨੂੰ ਮਾਮਲੇ ਦੀ ਪੁਛਗਿਛ ਲਈ ਹੈਡਕਵਾਟਰ ਵਿਚ ਬੁਲਾਇਆ ਗਿਆ ਹੈ। ਇਸ ਦੇ ਚਲਦੇ ਮਾਮਲੇ ਵਿਚ ਜੀਆਰਪੀ ਐਸਐਚਓ ਰਾਕੇਸ਼ ਕੁਮਾਰ ਅਤੇ ਕਾਨਸਟੇਬਲ ਸੁਨੀਲ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।