ਕੋਰੋਨਾ ਵਾਇਰਸ : ਰਾਹੁਲ ਨੇ ਨਿਕੋਸਲ ਬਰਨਸ ਨਾਲ ਗੱਲਬਾਤ ਕੀਤੀ, ਅੱਜ ਜਾਰੀ ਹੋਵੇਗੀ ਵੀਡੀਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਸੰਸਾਰ ਵਿਵਸਥਾ ਦੇ ਨਵੇਂ ਸਿਰੇ ਤੋਂ ਆਕਾਰ ਲੈਣ ਦੀ ਸੰਭਾਵਨਾ ਬਾਰੇ

Rahul talks to Nichols Burns

ਨਵੀਂ ਦਿੱਲੀ, 11 ਜੂਨ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਸੰਕਟ ਕਾਰਨ ਸੰਸਾਰ ਵਿਵਸਥਾ ਦੇ ਨਵੇਂ ਸਿਰੇ ਤੋਂ ਆਕਾਰ ਲੈਣ ਦੀ ਸੰਭਾਵਨਾ ਬਾਰੇ ਅਮਰੀਕਾ ਦੇ ਸਾਬਕਾ ਵਿਦੇਸ਼ ਉਪ ਮੰਤਰੀ ਨਿਕੋਲਸ ਬਰਨਸ ਨਾਲ ਗੱਲਬਾਤ ਕੀਤੀ ਹੈ ਜਿਸ ਦੀ ਵੀਡੀਉ ਸ਼ੁਕਰਵਾਰ ਨੂੰ ਵੱਖ ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਜਾਰੀ ਹੋਵੇਗੀ। ਗਾਂਧੀ ਨੇ ਟਵਿਟਰ ’ਤੇ ਦਸਿਆ, ‘ਨਿਕੋਲਸ ਨਾਲ ਗੱਲਬਾਤ ਕੀਤੀ ਹੈ ਕਿ ਕਿਵੇਂ ਕੋਰੋਨਾ ਵਾਇਰਸ ਸੰਕਟ ਸੰਸਾਰ ਵਿਵਸਥਾ ਨੂੰ ਨਵੇਂ ਸਿਰੇ ਤੋਂ ਆਕਾਰ ਦੇ ਰਿਹਾ ਹੈ। ਸ਼ੁਕਰਵਾਰ ਸਵੇਰੇ 10 ਵਜੇ ਮੇਰੇ ਸਾਰੇ ਸੋਸ਼ਲ ਮੀਡੀਆ ਮੰਚਾਂ ਨਾਲ ਜੁੜੋ।’ ਸਾਬਕਾ ਰਾਜਨਾਇਕ ਇਸ ਵੇਲੇ ਹਾਰਵਰਡ ਕੈਨੇਡੀ ਸਕੂਲ ਵਿਚ ਪ੍ਰੋਫ਼ੈਸਰ ਹੈ। ਕਾਂਗਰਸ ਆਗੂ ਇਸ ਮਾਰੂ ਬੀਮਾਰੀ ਨਾਲ ਸਿੱਝਣ ਦੇ ਤਰੀਕਿਆਂ ਬਾਰੇ ਵੱਖ ਵੱਖ ਹਸਤੀਆਂ ਨਾਲ ਗੱਲਬਾਤ ਕਰ ਰਹੇ ਹਨ।     (ਏਜੰਸੀ)