ਫਾਈਨਲ ਟੈਸਟਿੰਗ ਵਿਚ ਪਹੁੰਚੀ ਕੋਰੋਨਾ ਦੀ ਇਹ ਵੈਕਸੀਨ, ਜੁਲਾਈ ਵਿਚ ਮਿਲ ਸਕਦੀ ਹੈ Good News

ਏਜੰਸੀ

ਖ਼ਬਰਾਂ, ਰਾਸ਼ਟਰੀ

ਅਮਰੀਕਾ ਦੀ ਬਾਇਓਟੈੱਕ ਕੰਪਨੀ Moderna ਨੇ ਅਪਣੀ ਵੈਕਸੀਨ ਦਾ ਫਾਈਨਲ ਟ੍ਰਾਇਲ ਜੁਲਾਈ ਵਿਚ ਕਰਨ ਦਾ ਐਲਾਨ ਕੀਤਾ ਹੈ।

Coronavirus vaccine

ਨਵੀਂ ਦਿੱਲੀ: ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਕਈ ਦੇਸ਼ਾਂ ਵਿਚ ਜਾਰੀ ਹੈ। ਇਸ ਦੌਰਾਨ ਅਮਰੀਕਾ ਦੀ ਬਾਇਓਟੈੱਕ ਕੰਪਨੀ Moderna ਨੇ ਅਪਣੀ ਵੈਕਸੀਨ ਦਾ ਫਾਈਨਲ ਟ੍ਰਾਇਲ ਜੁਲਾਈ ਵਿਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਅਪਣੇ ਟੈਸਟਿੰਗ ਦੇ ਫਾਈਨਲ ਟ੍ਰਾਇਲ ਵਿਚ ਪਹੁੰਚ ਚੁੱਕੀ ਹੈ ਅਤੇ ਉਹ ਜੁਲਾਈ ਮਹੀਨੇ ਵਿਚ 30 ਹਜ਼ਾਰ ਲੋਕਾਂ ‘ਤੇ ਕੋਰੋਨਾ ਵਾਇਰਸ ਵੈਕਸੀਨ ਦਾ ਟ੍ਰਾਇਲ ਕਰੇਗੀ।

ਇਹਨਾਂ ਵਿਚੋਂ ਕੁਝ ਲੋਕਾਂ ਨੂੰ ਰੀਅਲ ਸ਼ਾਟ ਦਿੱਤਾ ਜਾਵੇਗਾ ਜਦਕਿ ਕੁਝ ਲੋਕਾਂ ਨੂੰ ਡਮੀ ਸ਼ਾਟ ਦਿੱਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਵਾਂ ਵਿਚੋਂ ਕਿਸ ਸਮੂਹ ਦੇ ਲੋਕ ਜ਼ਿਆਦਾ ਸੰਕਰਮਿਤ ਹਨ। ਕੈਮਬ੍ਰਿਜ, ਮੈਸੇਚਿਉਸੇਟਸ ਸਥਿਤ ਬਾਇਓਟੈਕ ਦਾ ਕਹਿਣਾ ਹੈ ਕਿ ਇਸ ਅਧਿਐਨ ਦਾ ਮੁੱਖ ਟੀਚਾ ਲੱਛਣ ਵਾਲੇ ਕੋਵਿਡ -19 ਮਰੀਜ਼ਾਂ ਨੂੰ ਰੋਕਣਾ ਹੈ।

ਇਸ ਤੋਂ ਬਾਅਦ ਦੂਜੀ ਤਰਜੀਹ ਇਸ ਮਹਾਂਮਾਰੀ ਨੂੰ ਰੋਕਣ ਦੀ ਹੋਵੇਗੀ ਤਾਂ ਜੋ ਲੋਕਾਂ ਨੂੰ ਹਸਪਤਾਲ ਤੋਂ ਦੂਰ ਰੱਖਿਆ ਜਾ ਸਕੇ। Moderna ਨੇ ਕਿਹਾ ਕਿ ਉਸ ਨੇ ਅੰਤਿਮ ਪੜਾਅ ਦੇ ਅਧਿਐਨ ਲਈ ਵੈਕਸੀਨ ਦੀ 100 ਮਾਈਕਰੋਗ੍ਰਾਮ ਡੋਜ਼ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਕੰਪਨੀ ਹਰ ਸਾਲ ਤਕਰੀਬਨ 50 ਕਰੋੜ ਦੀ ਡੋਜ਼ ਦੇਣ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਹ ਡੋਜ਼ ਸਵਿਸ ਦਵਾਈ ਬਣਾਉਣ ਵਾਲੀ ਕੰਪਨੀ Lonza ਨਾਲ ਤਿਆਰ ਕਰੇਗੀ।

ਉੱਥੇ ਹੀ ਚੀਨ ਦੀ ਬਾਇਓ ਟੈੱਕ ਕੰਪਨੀ ਸਿਨੋਵੇਕ ਬ੍ਰਾਜ਼ੀਲ ਦੇ ਲੋਕਾਂ ‘ਤੇ ਵੈਕਸੀਨ ਦਾ ਫਾਈਨਲ ਟ੍ਰਾਇਲ ਕਰੇਗੀ। ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇੱਥੋਂ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਿਨੋਵੇਕ ਬ੍ਰਾਜ਼ੀਲ ਦੇ 9000 ਲੋਕਾਂ ‘ਤੇ ਟੈਸਟਿੰਗ ਲਈ ਲੋੜੀਂਦੀ ਵੈਕਸੀਨ ਭੇਜੇਗਾ। ਇਹ ਟੈਸਟਿੰਗ ਅਗਲੇ ਮਹੀਨੇ ਸ਼ੁਰੂ ਕੀਤੀ ਜਾਵੇਗੀ।