ਮਾਨਸੂਨ ਮਹਾਰਾਸ਼ਟਰ ਪੁੱਜੀ, ਭਾਰੀ ਮੀਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਪਛਮੀ ਮਾਨਸੂਨ ਨੇ ਵੀਰਵਾਰ ਨੂੰ ਮਹਾਰਾਸ਼ਟਰ ਵਿਚ ਦਸਤਕ ਦੇ ਦਿਤੀ ਅਤੇ ਰਾਜ ਦੇ ਕੁੱਝ ਤੱਟਵਰਤੀ ਹਿੱਸਿਆਂ ਵਿਚ ਮੀਂਹ ਪਿਆ।

File Photo

ਮੁੰਬਈ, 11 ਜੂਨ : ਦਖਣੀ ਪਛਮੀ ਮਾਨਸੂਨ ਨੇ ਵੀਰਵਾਰ ਨੂੰ ਮਹਾਰਾਸ਼ਟਰ ਵਿਚ ਦਸਤਕ ਦੇ ਦਿਤੀ ਅਤੇ ਰਾਜ ਦੇ ਕੁੱਝ ਤੱਟਵਰਤੀ ਹਿੱਸਿਆਂ ਵਿਚ ਮੀਂਹ ਪਿਆ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਵਿਚ ਸੂਬੇ ਦੇ ਕੁੱਝ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ। ਵਿਭਾਗ ਦੇ ਮੁੰਬਈ ਕੇਂਦਰ ਦੇ ਅਧਿਕਾਰੀ ਕੇ ਐਸ ਹੋਸਲੀਕਰ ਨੇ ਕਿਹਾ, ‘ਦਖਣੀ ਪਛਮੀ ਮਾਨਸੂਨ ਮਹਾਰਾਸ਼ਟਰ ਵਿਚ ਪਹੁੰਚ ਗਿਆ ਹੈ। ਇਹ ਹਰਨਈ, ਸੋਲਾਪੁਰ, ਰਾਮਾਗੁੰਡਮ ਅਤੇ ਜਗਦਲਪੁਰ ਉਪਰੋਂ ਲੰਘ ਰਿਹਾ ਹੈ।’ ਉਨ੍ਹਾਂ ਸੂਬੇ ਵਿਚ ਅਗਲੇ 24 ਘੰਟਿਆਂ ਵਿਚ ਭਾਰੀ ਮੀਂਹ ਦੀ ਚੇਤਾਵਨੀ ਦਿਤੀ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਤੱਟਵਰਤੀ ਸਿੰਧੂਦੁਰਗ ਜ਼ਿਲ੍ਹੇ ਦੇ ਕੁੱਝ ਹਿੱਸਿਆਂ ਵਿਚ ਵੀਰਵਾਰ ਸਵੇਰੇ 11 ਵਜੇ ਮੀਂਹ ਪਿਆ। ਹੋਰ ਜ਼ਿਲਿ੍ਹਆਂ ਵਿਚ ਵੀ ਮੀਂਹ ਪੈਣ ਦੀ ਖ਼ਬਰ ਹੈ। (ਏਜੰਸੀ)