ਥੁੱਕਣ ਕਾਰਨ ਹੋਏ ਝਗੜੇ ’ਚ ਇਕ ਮਰਿਆ, ਇਕ ਗ੍ਰਿਫ਼ਤਾਰ
ਦਿੱਲੀ ਵਿਚ ਜਨਤਕ ਥਾਂ ’ਤੇ ਥੁੱਕਣ ਕਾਰਨ ਹੋਏ ਝਗੜੇ ਵਿਚ ਇਕ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ 26 ਸਾਲਾ ਅੰਕਿਤ ਵਜੋਂ ਹੋਈ ਹੈ।
ਨਵੀਂ ਦਿੱਲੀ, 11 ਜੂਨ : ਦਿੱਲੀ ਵਿਚ ਜਨਤਕ ਥਾਂ ’ਤੇ ਥੁੱਕਣ ਕਾਰਨ ਹੋਏ ਝਗੜੇ ਵਿਚ ਇਕ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ 26 ਸਾਲਾ ਅੰਕਿਤ ਵਜੋਂ ਹੋਈ ਹੈ। ਉਹ ਭਾਈ ਵੀਰ ਸਿੰਘ ਮਾਰਗ, ਕਰਨਾਟਕ ਸੰਗੀਤ ਸਭਾ ਦਾ ਵਾਸੀ ਹੈ ਅਤੇ ਉਥੇ ਡਰਾਈਵਰ ਵਜੋਂ ਕੰਮ ਕਰਦਾ ਸੀ। ਮੰਗਲਵਾਰ ਨੂੰ ਅੰਕਿਤ ਨੇ ਮੰਦਰ ਮਾਰਗ ਇਲਾਕੇ ਵਿਚ ਪ੍ਰਵੀਨ ਨਾਮ ਸ਼ਖ਼ਸ ਦੇ ਥੁੱਕਣ ’ਤੇ ਇਤਰਾਜ਼ ਕੀਤਾ ਤੇ ਦੋਹਾਂ ਵਿਚਾਲੇ ਬਹਿਸ ਹੋ ਗਈ। ਬਾਅਦ ਵਿਚ ਬੁਧਵਾਰ ਨੂੰ ਮੱਧ ਦਿੱਲੀ ਵਿਚ ਸ਼ਹੀਦ ਭਗਤ ਸਿੰਘ ਕੰਪਲੈਕਸ ਵਿਚ ਦੋਹਾਂ ਦੀ ਲੜਾਈ ਹੋ ਗਈ।
ਪੁਲਿਸ ਨੂੰ ਰਾਤ 8.30 ਵਜੇ ਘਟਨਾ ਦੀ ਜਾਣਕਾਰੀ ਮਿਲੀ। ਡੀਸੀਪੀ ਈਸ਼ ਸਿੰਘਲ ਨੇ ਦਸਿਆ, ‘ਅੰਕ੍ਰਿਤ ਅਤੇ ਰਾਜਾ ਬਾਜ਼ਾਰ ਵਾਸੀ 29 ਸਾਲਾ ਨੈਟਵਰਕ ਇੰਜਨੀਅਰ ਪ੍ਰਵੀਨ ਵਿਚਾਲੇ ਝਗੜਾ ਹੋ ਗਿਆ ਜਿਸ ਦੌਰਾਨ ਦੋਵੇਂ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਆਰਐਮਐਲ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।’ ਡੀਸੀਪੀ ਨੇ ਦਸਿਆ ਕਿ ਦੋਹਾਂ ਦੀ ਹਾਲਤ ਗੰਭੀਰ ਸੀ। ਬਾਅਦ ਵਿਚ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਅੰਕਿਤ ਦੀ ਮੌਤ ਹੋ ਗਈ। ਸਿੰਘਲ ਨੇ ਦਸਿਆ ਕਿ ਹਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪ੍ਰਵੀਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (ਏੋਜੰਸੀ)