UPSC
ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐਸ.ਸੀ.) ਵਲੋਂ ਸੋਮਵਾਰ ਨੂੰ ਐਲਾਨ ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ, 2023 ਦੇ ਨਤੀਜਿਆਂ ’ਚ 14600 ਤੋਂ ਵੱਧ ਉਮੀਦਵਾਰਾਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ।
ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ 2023 ਨੂੰ ਬੀਤੀ 28 ਮਈ ਨੂੰ ਹੋਇਆ ਸੀ। ਨਤੀਜਿਆਂ ਨੂੰ ਕਮਿਸ਼ਨ ਦੀ ਵੈੱਬਸਾਈਟ upsc.gov.in ’ਤੇ ਵੇਖਿਆ ਜਾ ਸਕਦਾ ਹੈ।
ਯੂ.ਪੀ.ਐਸ.ਸੀ. ਨੇ ਕਿਹਾ, ‘‘ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਿਵਲ ਸੇਵਾ (ਸ਼ੁਰੂਆਤੀ) ਇਮਤਿਹਾਨ, 2023 ਦੇ ਅੰਕ, ਕਟਆਫ਼ ਅੰਕ ਅਤੇ ਉੱਤਰ ਕੂੰਜੀ ਸਿਵਲ ਸੇਵਾ ਇਮਤਿਹਾਨ, 2023 ਦੀ ਪੂਰੀ ਪ੍ਰਕਿਰਿਆ ਖ਼ਤਮ ਹੋਣ ’ਤੇ ਯਾਨੀਕਿ ਆਖ਼ਰੀ ਨਤੀਜੇ ਦਾ ਐਲਾਨ ਹੋਣ ਤੋਂ ਬਾਅਦ ਹੀ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ।’’