Air India Ahmedabad plane crash : ਏਅਰ ਇੰਡੀਆ ਜਹਾਜ਼ ਹਾਦਸਾ ’ਚ ਯਾਤਰੀ ਦੀ ਭੈਣ ਭਾਵਨਾ ਪਟੇਲ ਦਾ ਬਿਆਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Air India Ahmedabad plane crash : ਕਿਹਾ - ਮੇਰੀ ਭੈਣ ਲੰਡਨ ਜਾ ਰਹੀ ਸੀ, ਉਸਦੀ ਫਲਾਈਟ ਦੁਪਹਿਰ 1.10 ਵਜੇ ਸੀ, ਪਰ ਫਲਾਈਟ ਕਰੈਸ਼ ਹੋ ਗਈ

ਏਅਰ ਇੰਡੀਆ ਜਹਾਜ਼ ਹਾਦਸਾ ’ਚ ਯਾਤਰੀ ਦੀ ਭੈਣ ਭਾਵਨਾ ਪਟੇਲ ਦਾ ਬਿਆਨ 

Air India Ahmedabad plane crash in Punjabi  : ਅੱਜ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਫਲਾਈਟ ਨੰਬਰ AI171 ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਅਹਿਮਦਾਬਾਦ ਤੋਂ ਦੁਪਹਿਰ 1338 ਵਜੇ ਰਵਾਨਾ ਹੋਈ ਇਹ ਫਲਾਈਟ ਇੱਕ ਬੋਇੰਗ 787-8 ਜਹਾਜ਼ ਸੀ ਜਿਸ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ।

ਏਅਰ ਇੰਡੀਆ ਜਹਾਜ਼ ਹਾਦਸਾ ’ਚ ਗੁਜਰਾਤ ਦੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਪਹੁੰਚੀ ਯਾਤਰੀ ਦੀ ਭੈਣ ਭਾਵਨਾ ਪਟੇਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ , 'ਮੇਰੀ ਭੈਣ ਲੰਡਨ ਜਾ ਰਹੀ ਸੀ। ਉਸਦੀ ਫਲਾਈਟ ਦੁਪਹਿਰ 1.10 ਵਜੇ ਸੀ, ਪਰ ਫਲਾਈਟ ਕਰੈਸ਼ ਹੋ ਗਈ।

 

ਏਅਰ ਇੰਡੀਆ ਜਹਾਜ਼ ਹਾਦਸਾ: "ਮੇਰੀ ਸਾਲੀ ਲੰਡਨ ਜਾ ਰਹੀ ਸੀ। ਇੱਕ ਘੰਟੇ ਦੇ ਅੰਦਰ-ਅੰਦਰ ਮੈਨੂੰ ਖ਼ਬਰ ਮਿਲੀ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਲਈ ਮੈਂ ਇੱਥੇ ਆਇਆ ਹਾਂ," ਪੂਨਮ ਪਟੇਲ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਕਿਹਾ।

ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼, ਸੱਤ ਪੁਰਤਗਾਲੀ ਅਤੇ ਕੈਨੇਡੀਅਨ ਨਾਗਰਿਕ ਸਵਾਰ ਸਨ। ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਉਡਾਣ ਨੰਬਰ AI171 ਅੱਜ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਅਹਿਮਦਾਬਾਦ ਤੋਂ 1338 ਵਜੇ ਰਵਾਨਾ ਹੋਈ ਇਹ ਉਡਾਣ ਇੱਕ ਬੋਇੰਗ 787-8 ਜਹਾਜ਼ ਸੀ ਜਿਸ ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ।

(For more news apart from Statement Bhavana Patel, sister passenger in Air India plane crash News in Punjabi, stay tuned to Rozana Spokesman)