ਤਾਜਮਹੱਲ ਨੂੰ ਸਾਂਭੋ, ਨਹੀਂ ਤਾਂ ਇਸ ਨੂੰ ਡੇਗ ਦਿਉ : ਸੁਪਰੀਮ ਕੋਰਟ
ਸਰਕਾਰ ਦੇ ਰਵਈਏ ਤੋਂ ਖਿਝੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤਾਜਮਹੱਲ ਦੀ ਖ਼ੂਬਸੂਰਤੀ ਨੂੰ ਬਹਾਲ ਕਰੋ ਜਾਂ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ
ਨਵੀਂ ਦਿੱਲੀ, ਸਰਕਾਰ ਦੇ ਰਵਈਏ ਤੋਂ ਖਿਝੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤਾਜਮਹੱਲ ਦੀ ਖ਼ੂਬਸੂਰਤੀ ਨੂੰ ਬਹਾਲ ਕਰੋ ਜਾਂ ਫਿਰ ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ। ਅਦਾਲਤ ਨੇ ਵਿਸ਼ਵ ਵਿਰਾਸਤ ਦੇ ਦਰਜੇ ਪ੍ਰਤੀ ਕੇਂਦਰ, ਯੂਪੀ ਸਰਕਾਰ ਅਤੇ ਤਮਾਮ ਅਧਿਕਾਰੀਆਂ ਨੂੰ ਉਨ੍ਹਾਂ ਦੇ ਉਦਾਸੀਨ ਅਤੇ ਢਿੱਲੇ ਰਵਈਏ ਲਈ ਆੜੇ ਹੱਥੀਂ ਲਿਆ।
ਜੱਜ ਮਦਨੀ ਬੀ ਲੋਕੂਰ ਅਤੇ ਜੱਜ ਦੀਪਕ ਗੁਪਤਾ ਦੇ ਬੈਂਚ ਨੇ ਅਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ, 'ਤੁਸੀਂ ਤਾਜ ਨੂੰ ਬੰਦ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਨੂੰ ਨਸ਼ਟ ਕਰ ਸਕਦੇ ਹੋ ਅਤੇ ਜੇ ਤੁਸੀਂ ਪਹਿਲਾਂ ਤੋਂ ਹੀ ਫ਼ੈਸਲਾ ਕੀਤਾ ਹੋਇਆ ਹੈ ਤਾਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।' ਉਨ੍ਹਾਂ ਕਿਹਾ, 'ਯੂਪੀ ਨੂੰ ਪਰਵਾਹ ਨਹੀਂ ਹੈ। ਕੋਈ ਕਾਰਜ ਯੋਜਨਾ ਜਾਂ ਦਸਤਾਵੇਜ਼ ਹਾਲੇ ਤਕ ਨਹੀਂ ਮਿਲਿਆ ਹੈ। ਤੁਸੀਂ ਜਾਂ ਤਾਂ ਇਸ ਨੂੰ ਡੇਗ ਦਿਉ ਜਾਂ ਤੁਸੀਂ ਇਸ ਦੀ ਖ਼ੂਬਸੂਰਤੀ ਬਹਾਲ ਰੱਖੋ।'
ਅਦਾਲਤ ਤਾਜ ਮਹੱਲ ਨੂੰ ਬਚਾਉਣ ਲਈ ਇਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਵਿਕਾਸ ਕਾਰਜਾਂ ਦੀ ਨਿਗਰਾਨੀ ਕਰ ਰਹੀ ਹੈ। ਸਫ਼ੈਦ ਸੰਗਮਰਮਰ ਤੋਂ ਬਣਿਆ ਇਹ ਸਮਾਰਕ ਯੂਨੈਸਕੋ ਦੇ ਵਿਸ਼ਵ ਵਿਰਾਸਤ ਸਥਾਨਾਂ ਵਿਚ ਸ਼ਾਮਲ ਹਨ। (ਏਜੰਸੀ)