ਇਕ ਦਿਨ ਵਿਚ ਰੀਕਾਰਡ 27,114 ਨਵੇਂ ਮਾਮਲੇ ਆਏ, 519 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਫਿਰ ਹੋਇਆ ਕੋਰੋਨਾ ਧਮਾਕਾ

Covid 19

ਨਵੀਂ ਦਿੱਲੀ, 11 ਜੁਲਾਈ : ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ 'ਚ ਰੀਕਾਰਡ 27,114 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਦੇਸ਼ ਮਾਮਲਿਆਂ ਦੀ ਕੁੱਲ ਗਿਣਤੀ ਸਨਿਚਰਵਾਰ ਨੂੰ ਅੱਠ ਲੱਖ ਦਾ ਅੰਕੜਾ ਪਾਰ ਕਈ ਗਈ। ਚਾਰ ਦਿਨ ਪਹਿਲਾਂ ਹੀ ਦੇਸ਼ 'ਚ ਲਾਗ ਦੇ ਮਾਮਲਿਆਂ ਦੀ ਗਿਣਤੀ ਸੱਤ ਲੱਖ ਤੋਂ ਵੱਧ ਹੋਈ ਸੀ। ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਇਹ ਜਾਣਕਾਰੀ ਦਿਤੀ ਗਈ। ਸਵੇਰੇ ਅੱਠ ਵਜੇ ਤਕ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਸਨਿਚਰਵਾਰ ਨੂੰ ਦੇਸ਼ 'ਚ ਲਾਗ ਦੇ ਕੁੱਲ ਮਾਮਲੇ ਵੱਧ ਕੇ 8,20,916 ਹੋ ਗਏ, ਉਥ ਹੀ ਪਿਛਲੇ 24 ਘੰਟਿਆਂ 'ਚ 519 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22,123 ਹੋ ਗਈ ਹੈ। ਇਹ ਲਗਾਤਾਰ ਅੱਠਵਾਂ ਦਿਨ ਹੈ ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ 22000 ਦਾ ਅੰਕੜਾ ਟੱਪ ਗਏ ਹਨ। ਦੇਸ਼ 'ਚ ਹੁਣ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ।

ਦੇਸ਼ 'ਚ ਵਾਇਰਸ ਦੇ ਪਹਿਲੇ ਇਕ ਲੱਖ ਮਾਮਲੇ ਜਿਥੇ 110 ਦਿਨਾਂ 'ਚ ਆਏ ਸਨ, ਉਨ੍ਹਾਂ ਅੰਕੜਿਆਂ ਨੂੰ ਅੱਠ ਲੱਖ ਤਕ ਪਹੁਚੰਣ 'ਚ ਸਿਰਫ਼ 53 ਦਿਨ ਲੱਗੇ ਹਨ। ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਤਿੰਨ ਜੂਨ ਨੂੰ ਦੋ ਲੱਖ ਤੋਂ ਜ਼ਿਆਦਾ ਹੋ ਗਈ ਸੀ, ਉਥੇ ਹੀ ਇਸ ਨੂੰ ਤਿੰਨ ਲੱਖ ਤਕ ਪਹੁੰਚਨ 'ਚ ਦਸ ਦਿਨ ਲੱਗੇ ਅਤੇ ਇਸ ਦੇ ਵੀ ਅੱਠ ਦਿਨ ਬਾਅਦ 21 ਜੂਨ ਨੂੰ ਪੀੜਤਾਂ ਦੀ ਗਿਣਤੀ ਚਾਰ ਲੱਖ ਤੋਂ ਵੱਧ ਹੋਈ। ਇਸ ਤੋਂ ਬਾਅਦ ਇਕ ਲੱਖ ਮਾਮਲੇ ਸਿਰਫ਼ ਛੇ ਦਿਨਾਂ 'ਚ ਸਾਹਮਣੇ ਆਏ ਅਤੇ ਅੰਕੜਿਆਂ ਨੂੰ ਸੱਤ ਲੱਖ ਤਕ ਪਹੁਚੰਣ 'ਚ ਦਸ ਦਿਨ ਦਾ ਸਮਾਂ ਲਗਿਆ।

ਸਨਿਚਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 5,15,385 ਲੋਕ ਇਲਾਜ ਦੇ ਬਾਅਦ ਕੋਰੋਨਾ ਮੁਕਤ ਹੋ ਚੁੱਕੇ ਹਨ। ਉਥੇ ਹੀ 2,83,407 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਕੁੱਲ ਮਾਮਲਿਆਂ 'ਚ ਵਿਦੇਸ਼ੀ ਵੀ ਸ਼ਾਮਲ ਹਨ। ਇਕ ਅਧਿਕਾਰੀ ਨੇ ਦਸਿਆ, ''ਇਸ ਤਰ੍ਹਾਂ ਹੁਣ ਤਕ ਲਗਭਗ 62.78 ਫ਼ੀ ਸਦੀ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।''