ਭਾਰਤ ਦੀ 2018 ਦੀ ਸ਼ੇਰ ਗਿਣਤੀ ਗਿੰਨੀਜ਼ ਬੁੱਕ ਆਫ਼ ਵਰਲਡ ਰੀਕਾਰਡ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਦੀ 2018 ਦੀ ਸ਼ੇਰਾਂ ਦੀ ਗਿਣਤੀ ਨੇ ਕੈਮਰਾ ਟ੍ਰੈਪਿੰਗ ਰਾਹੀਂ ਦੁਨੀਆਂ ਦਾ ਸੱਭ ਤੋਂ ਵੱਡਾ ਜੰਗਲੀ ਜੀਵ ਦੇ ਸਰਵੇਖਣ.....

Lion

ਨਵੀਂ ਦਿੱਲੀ, 11 ਜੁਲਾਈ : ਭਾਰਤ ਦੀ 2018 ਦੀ ਸ਼ੇਰਾਂ ਦੀ ਗਿਣਤੀ ਨੇ ਕੈਮਰਾ ਟ੍ਰੈਪਿੰਗ ਰਾਹੀਂ ਦੁਨੀਆਂ ਦਾ ਸੱਭ ਤੋਂ ਵੱਡਾ ਜੰਗਲੀ ਜੀਵ ਦੇ ਸਰਵੇਖਣ ਦਾ ਰੀਕਾਰਡ ਬਣਾਉਣ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰੀਕਾਰਡ 'ਚ ਜਗ੍ਹਾ ਬਣਾਈ ਹੈ। ਅਖਿਲ ਭਾਰਤੀ ਸ਼ੇਰ ਅਨੁਮਾਨ 2018 ਦੇ ਚੌਥੇ ਚੱਕਰ 'ਚ ਦੇਸ਼ 'ਚ 2,967 ਸ਼ੇਰਾਂ ਜਾਂ ਵਿਸ਼ਵ ਦੇ ਕੁੱਲ ਸ਼ੇਰਾਂ ਦੀ 75 ਫ਼ੀ ਸਦੀ ਗਿਣਤੀ ਦਾ ਅਨੁਮਾਨ ਲਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਵਿਸ਼ਵ ਸ਼ੇਰ ਦਿਵਸ ਦੇ ਮੌਕੇ 'ਤੇ ਇਸ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ।

ਇਸ ਉਪਲਬਧੀ ਨੂੰ ਇਕ ਮਹਾਨ ਪਲ ਕਰਾਰ ਦਿੰਦੇ ਹੋਏ, ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕੀਤਾ, ''ਅਖਿਲ ਭਾਰਤੀ ਸ਼ੇਰ ਅਨੁਮਾਨ ਹੁਣ ਗਿੰਨੀਜ਼ ਵਰਲਡ ਰੀਕਰਾਡ 'ਚ ਸੱਭ ਤੋਂ ਵੱਡਾ ਕੈਮਰਾ ਟ੍ਰੈਪ ਜੰਗਲੀ ਜੀਵ ਸਰਵੇਖਣ ਦੇ ਤੌਰ 'ਤੇ ਦਰਜ ਹੋ ਗਿਆ ਹੈ। ਅਸਲ 'ਚ ਇਕ ਮਹਾਨ ਪਲ ਅਤੇ ਇਹ ਆਤਮਨਿਰਭਰ ਭਾਰਤ ਦਾ ਇਕ ਸ਼ਾਨਦਾਰ ਉਦਾਹਰਣ ਹੈ।''ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਗਵਾਈ 'ਚ, ਭਾਰਤ ਨੇ 'ਸੰਕਲਪ ਤੋਂ ਸਿੱਧੀ' ਦੇ ਜ਼ਰੀਏ ਟੀਚੇ ਤੋਂ ਚਾਰ ਸਾਲ ਪਹਿਲਾਂ ਹੀ ਸ਼ੇਰਾਂ ਦੀ ਗਿਣਤੀ ਦੁਗੱਣੀ ਕਰਨ ਦੇ ਅਪਣੇ ਸੰਕਲਪ ਨੂੰ ਪੂਰਾ ਕੀਤਾ।'' ਗਿੰਨੀਜ਼ ਵਰਲਡ ਰੀਕਾਰਡ ਦੀ ਵੈਬਸਾਈਟ 'ਤੇ ਕਿਹਾ ਗਿਆ, ''2018-19 'ਚ ਆਯੋਜਿਤਤ ਸਰਵੇਖਣ ਦਾ ਚੌਥਾ ਚੱਕਰ ਸਰੋਤ ਅਤੇ ਜਮ੍ਹਾਂ ਕੀਤੇ ਅੰਕੜੇ, ਦੋਹਾਂ ਦੇ ਮਾਮਲੇ 'ਚ ਹੁਣ ਤਕ ਦਾ ਸੱਭ ਤੋਂ ਵਿਆਪਕ ਸਰਵੇਖਣ ਸੀ।'' ਕੈਮਰਾ ਨੂੰ 141 ਵੱਖ ਵੱਖ ਖੇਤਰਾਂ 'ਚ 26,838 ਸਥਾਨਾਂ 'ਤੇ ਲਾਇਆ ਗਿਆ ਸੀ ਅਤੇ 1,21,337 ਵਰਗ ਕਿਲੋਮੀਟਰ ਦੇ ਖੇਤਰ ਦਾ ਸਰਵੇਖਣ ਕੀਤਾ ਗਿਆ।