ਕੋਰੋਨਾ: ਬੀਐਮਸੀ ਨੇ ਕੀਤੀ ਸੀਲ ਕੀਤੀ ਸੁਨੀਲ ਸ਼ੈੱਟੀ ਦੀ ਬਿਲਡਿੰਗ
ਪ੍ਰਿਥਵੀ ਅਪਾਰਟਮੈਂਟ ਵਿਚ ਸਾਹਮਣੇ ਆਏ ਕੋਰੋਨਾ ਦੇ ਮਾਮਲੇ
Sunil Shetty
ਮੁੰਬਈ: ਮੁੰਬਈ ਦੇ ਅਲਟਾਮਊਂਟ ਰੋਡ 'ਤੇ ਸਥਿਤ ਪ੍ਰਿਥਵੀ ਅਪਾਰਟਮੈਂਟ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀਐਮਸੀ ਨੇ ਇਸ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਸੁਨੀਲ ਸ਼ੈੱਟੀ ਦਾ ਘਰ ਇਸ ਇਮਾਰਤ ਵਿਚ ਹੈ। ਹਾਲਾਂਕਿ ਸੁਨੀਲ ਦਾ ਪੂਰਾ ਪਰਿਵਾਰ ਸੁਰੱਖਿਅਤ ਹੈ।
ਦੱਸ ਦੇਈਏ ਕਿ ਇਸ ਇਮਾਰਤ ਦੀਆਂ 30 ਮੰਜ਼ਿਲਾਂ ਅਤੇ 120 ਫਲੈਟ ਹਨ। ਮੁੰਬਈ ਦੇ ਡੀ ਵਾਰਡ ਦੇ ਸਹਾਇਕ ਕਮਿਸ਼ਨਰ ਪ੍ਰਸ਼ਾਂਤ ਗਾਇਕਵਾੜ ਨੇ ਇਮਾਰਤ ਨੂੰ ਸੀਲ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਸੁਨੀਲ ਸ਼ੈੱਟੀ ਦੇ ਬੁਲਾਰੇ ਨੇ ਕਿਹਾ ਕਿ ਅਭਿਨੇਤਾ ਦਾ ਪਰਿਵਾਰ ਇਸ ਸਮੇਂ ਮੁੰਬਈ ਤੋਂ ਬਾਹਰ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਹਿਰ ਦੇ ਵਿਚਕਾਰ, ਪੂਰੇ ਦੇਸ਼ ਵਿੱਚ ਟੀਕਾਕਰਣ ਦੀ ਪ੍ਰਕਿਰਿਆ ਚੱਲ ਰਹੀ ਹੈ, ਪਰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਨੇ ਭਾਰਤ ਸਣੇ ਪੂਰੀ ਦੁਨੀਆ ਵਿੱਚ ਇੱਕ ਹਫੜਾ-ਦਫੜੀ ਮਚਾ ਦਿੱਤੀ ਹੈ।