ਕੋਰੋਨਾ ਸੰਕਟ ਦੇ ਚਲਦਿਆਂ ਪੁਰੀ ਅਤੇ ਅਹਿਮਦਾਬਾਦ 'ਚ ਕੱਢੀ ਗਈ ਜਗਨਨਾਥ ਯਾਤਰਾ, ਦੇਖੋ ਵੀਡੀਓ
ਸੀਐਮ ਵਿਜੇ ਰੁਪਾਨੀ ਨੇ ਰੱਥ ਯਾਤਰਾ ਦੇ ਰਸਤੇ ਦੀ ਸਫਾਈ ਕੀਤੀ। ਯਾਤਰਾ ਦਾ ਰਸਤਾ ਲਗਭਗ 13 ਕਿਲੋਮੀਟਰ ਦਾ ਸੀ।
ਅਹਿਮਦਾਬਾਦ - ਕੋਰੋਨਾ ਸੰਕਟ ਵਿਚਕਾਰ ਪੁਰੀ ਅਤੇ ਅਹਿਮਦਾਬਾਦ ਵਿਚ ਵਿਸ਼ਵ ਪ੍ਰਸਿੱਧ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ ਗਈ। ਹਾਲਾਂਕਿ ਪੁਰੀ ਵਿਚ ਕੋਰੋਨਾ ਦੇ ਚਲਦੇ ਯਾਤਰਾ ਵਿਚ ਕਿਸੇ ਵੀ ਸ਼ਰਧਾਲੂ ਨੂੰ ਸ਼ਾਮਲ ਹੋਣ ਦੀ ਇਜ਼ਾਜਤ ਨਹੀਂ ਹੈ। ਭੀੜ ਨੂੰ ਰੋਕਣ ਲਈ ਮੰਦਿਰ ਦੇ ਆਸਪਾਸ ਧਾਰਾ 144 ਲਾਗੂ ਕੀਤੀ ਗਈ। ਪੁਰੀ ਵਿਚ ਜਗਨਨਾਥ ਮੰਦਿਰ ਅਧਿਕਾਰ ਨੇ ਭਗਤਾਂ ਨੂੰ ਦੀਵੇ ਚਲਾਉਣ ਲਈ ਕਿਹਾ ਕਿਉਂਕਿ ਰੱਥ ਯਾਤਰਾ ਦੇ ਦੌਰਾਨ ਕਿਸੇ ਵੀ ਸਭਾ ਦੀ ਮਨਜ਼ੂਰੀ ਨਹੀਂ ਸੀ।
ਪੁਰੀ ਜਗਨਨਾਥ ਮੰਦਿਰ ਦੇ ਕ੍ਰਿਸ਼ਨ ਚੰਦਰ ਖੁਟੀਆ, ਨੇਤਾ ਖੁਟੀਆ ਨਿਯੋਗ ਦੇ ਏਐੱਨਆਈ ਨੂੰ ਦੱਸਿਆ ਕਿ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ ਵਿਚ ਦੀਵੇ ਜਲਾਉਣ। ਸਾਰੇ ਲੋਕ ਘਰ ਬੈਠੇ ਹੀ ਟੀ.ਵੀ 'ਤੇ ਰੱਥ ਯਾਤਰਾ ਦੇਖ ਸਕਣਗੇ। ਉੱਥੇ ਹੀ ਅਹਿਮਦਾਬਾਦ ਦੀ ਗੱਲ ਕਰੀਏ ਤਾਂ ਜਗਨਨਾਥ ਯਾਤਰਾ ਸਵੇਰੇ ਸ਼ੁਰੂ ਕੀਤੀ ਗਈ ਸੀ, ਹਾਲਾਂਕਿ ਜਿੱਥੇ ਰੱਥ ਯਾਤਰਾ ਕੱਢੀ ਜਾ ਰਹੀ ਸੀ ਉੱਥੇ ਕਰਫਿਊ ਲਗਾਇਆ ਗਿਆ ਸੀ।
ਸੀਐਮ ਵਿਜੇ ਰੁਪਾਨੀ ਨੇ ਰੱਥ ਯਾਤਰਾ ਦੇ ਰਸਤੇ ਦੀ ਸਫਾਈ ਕੀਤੀ। ਯਾਤਰਾ ਦਾ ਰਸਤਾ ਲਗਭਗ 13 ਕਿਲੋਮੀਟਰ ਦਾ ਸੀ। ਦੱਸ ਦਈਏ ਕਿ ਅਮਿਤ ਸ਼ਾਹ ਇਨ੍ਹੀਂ ਦਿਨੀਂ ਅਹਿਮਦਾਬਾਦ ਵਿਚ ਹਨ। ਉਹਨਾਂ ਨੇ ਪਰਿਵਾਰ ਸਮੇਤ ਮੰਗਲਾ ਆਰਤੀ ਵਿਚ ਭਾਗ ਲਿਆ ਅਤੇ ਭਗਵਾਨ ਜਗਨਨਾਥ ਦੀ ਪੂਜਾ ਕੀਤੀ। ਸ਼ਾਹ ਨੇ ਟਵੀਟ ਕੀਤਾ ਕਿ ਜਗਨਨਾਥ ਰੱਥ ਯਾਤਰਾ ਦੇ ਸ਼ੁੱਭ ਮੌਕੇ 'ਤੇ ਮੈਂ ਪਿਛਲੇ ਕਈ ਸਾਲਾਂ ਤੋਂ ਅਹਿਮਦਾਬਾਦ ਦੇ ਜਗਨਨਾਥ ਮੰਦਿਰ ਵਿਖੇ ਮੰਗਲਾ ਆਰਤੀ ਵਿਚ ਹਿੱਸਾ ਲੈ ਰਿਹਾ ਹਾਂ ਅਤੇ ਹਰ ਵਾਰ ਇਥੇ ਇਕ ਵੱਖਰੀ ਊਰਜਾ ਦੀ ਪ੍ਰਾਪਤ ਹੁੰਦੀ ਹੈ।
ਮੈਨੂੰ ਅੱਜ ਵੀ ਮਹਾਂਪ੍ਰਭੂ ਦੀ ਪੂਜਾ ਕਰਨ ਦਾ ਮੌਕਾ ਮਿਲਿਆ। ਮਹਾਪ੍ਰਭੂ ਜਗਨਨਾਥ ਹਮੇਸ਼ਾਂ ਸਾਰਿਆਂ ਤੇ ਆਪਣੀ ਮਿਹਰ ਅਤੇ ਅਸ਼ੀਰਵਾਦ ਬਣਾਈ ਰੱਖੇ।
ਦੱਸ ਦਈਏ ਕਿ ਉੜੀਸਾ ਵਿਚ ਸੁਪਰੀਮ ਕੋਰਟ ਨੇ ਪੁਰੀ ਤੋਂ ਇਲਾਵਾ ਹੋਰ ਥਾਵਾਂ 'ਤੇ ਜਗਨਨਾਥ ਯਾਤਰਾ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੀਜੇਆਈ ਐਨਵੀ ਰਮਣਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੂੰ ਉਮੀਦ ਹੈ ਕਿ ਰੱਬ ਅਗਲੇ ਸਾਲ ਯਾਤਰਾ ਦੀ ਮਨਜ਼ੂਰੀ ਦੇਵੇਗਾ, ਪਰ ਫਿਲਹਾਲ ਯਾਤਰਾ ਲਈ ਸਮਾਂ ਸਹੀ ਨਹੀਂ ਹੈ। ਕੋਵਿਡ ਕਾਰਨ ਰੱਥ ਯਾਤਰਾ ਨੂੰ ਪੁਰੀ ਤੱਕ ਸੀਮਤ ਕਰਨ ਦੇ ਉੜੀਸਾ ਸਰਕਾਰ ਦੇ ਆਦੇਸ਼ ਵਿਰੁੱਧ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਦਰਅਸਲ, ਉੜੀਸਾ ਸਰਕਾਰ ਨੇ ਪੁਰੀ ਜਗਨਨਾਥ ਰੱਥ ਯਾਤਰਾ ਨੂੰ ਛੱਡ ਕੇ ਉੜੀਸਾ ਦੇ ਸਾਰੇ ਮੰਦਰਾਂ ਵਿਚ ਰਥ ਯਾਤਰਾ ਦੇ ਤਿਉਹਾਰ ਨੂੰ ਰੋਕਣ ਦਾ ਆਦੇਸ਼ ਪਾਸ ਕਰ ਦਿੱਤਾ ਹੈ।