ਜੈਪੁਰ: ਰਾਜਸਥਾਨ ਵਿੱਚ ਐਤਵਾਰ ਨੂੰ ਕੁਦਰਤ ਦਾ ਕਹਿਰ ਬਰਸਿਆ। ਮਾਨਸੂਨ (Monsoon) ਦੇ ਲੰਬੇ ਅਰਸੇ ਤੋਂ ਬਾਅਦ ਮੌਸਮ ਬਦਲ ਗਿਆ ਅਤੇ ਰਾਜਧਾਨੀ ਜੈਪੁਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ, ਪਰ ਇਸ ਦੌਰਾਨ ਵੱਖ-ਵੱਖ ਥਾਵਾਂ ਤੇ ਅਸਮਾਨੀ ਬਿਜਲੀ ਡਿੱਗਣ (Lightning) ਕਾਰਨ 18 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ, ਸਭ ਤੋਂ ਵੱਧ 18 ਮੌਤਾਂ ਜੈਪੁਰ ਵਿੱਚ ਹੋਈਆਂ। ਕੋਟਾ ਵਿੱਚ 4 ਅਤੇ ਧੌਲਪੁਰ ਵਿੱਚ 3 ਬੱਚਿਆਂ ਦੀ ਮੌਤ ਹੋ ਗਈ।
ਆਮੇਰ ਮਹਿਲ ਦੇ ਵਾਚ ਟਾਵਰ 'ਤੇ ਲੋਕ ਕਿਲ੍ਹੇ ਦੇ ਨੇੜੇ ਇਕ ਪਹਾੜੀ 'ਤੇ ਸੁਹਾਵਣੇ ਮੌਸਮ ਦਾ ਅਨੰਦ ਲੈਣ ਗਏ ਹੋਏ ਪਰ ਉਹਨਾਂ ਨੂੰ ਕੀ ਪਤਾ ਸੀ ਉਹਨਾਂ ਤੇ ਕੁਦਰਤ ਦਾ ਕਹਿਰ ਬਰਸ ਜਾਣਾ ਹੈ ਤੇ ਉਹਨਾਂ ਨੇ ਆਪਣੀ ਜਾਨ ਤੋਂ ਹੱਥ ਧੋ ਲੈਣਾ ਹੈ ।
ਉਨ੍ਹਾਂ ਵਿੱਚੋਂ ਕੁਝ ਵਾਚ ਟਾਵਰ 'ਤੇ ਸੈਲਫੀਆਂ ਲੈ ਰਹੇ ਸਨ। ਜਦਕਿ ਬਹੁਤ ਸਾਰੇ ਪਹਾੜੀ 'ਤੇ ਮੌਜੂਦ ਸਨ। ਦੇਰ ਸ਼ਾਮ ਵਾਚ ਟਾਵਰ 'ਤੇ ਮੌਜੂਦ ਲੋਕ ਬਿਜਲੀ ਡਿੱਗਣ ਕਾਰਨ ਝਾੜੀਆਂ ਵਿਚ ਡਿੱਗ ਪਏ। ਸੀਐਮ ਗਹਿਲੋਤ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਬਿਜਲੀ ਡਿੱਗਣ ਨਾਲ ਆਪਣੀ ਜਾਨ ਗੁਵਾਉਣ ਵਾਲਿਆਂ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਕੋਟਾ, ਧੋਲਪੁਰ, ਝਾਲਾਵੜ, ਜੈਪੁਰ ਅਤੇ ਬਾਰੰ ਵਿੱਚ ਬਿਜਲੀ ਡਿੱਗਣ ਨਾਲ ਹੋਈ ਜਾਨ ਦਾ ਨੁਕਸਾਨ ਬਹੁਤ ਹੀ ਦੁਖੀ ਅਤੇ ਮੰਦਭਾਗਾ ਹੈ।
ਪ੍ਰਭਾਵਤ ਪਰਿਵਾਰਾਂ ਨਾਲ ਮੇਰਾ ਡੂੰਘਾ ਦੁੱਖ, ਪ੍ਰਮਾਤਮਾ ਉਨ੍ਹਾਂ ਨੂੰ ਬਲ ਬਖਸ਼ਣ। ਅਧਿਕਾਰੀਆਂ ਨੂੰ ਪੀੜਤ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਦੱਸ ਦੇਈਏ ਕਿ ਐਤਵਾਰ ਨੂੰ ਪਰਯਾਗਰਾਜ ਵਿਚ ਵੀ ਹੋਈ ਤੇਜ਼ ਬਾਰਸ਼ ਦੌਰਾਨ ਬਿਜਲੀ ਡਿੱਗੀ। ਇਸ ਦੌਰਾਨ ਸ਼ਹਿਰ ਵਿਚ 19 ਲੋਕ ਮਾਰੇ ਗਏ। ਬਿਜਲੀ ਕਾਰਨ ਅਪਣੀ ਜਾਨ ਗਵਾਉਣ ਵਾਲੇ ਸੱਭ ਤੋਂ ਵੱਧ ਲੋਕ ਪਰਯਾਗਰਾਜ ਜ਼ਿਲ੍ਹੇ ਦੇ ਹਨ, ਜਿਥੇ ਕੁਲ 14 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੌਸਾਂਬੀ ਵਿਚ ਚਾਰ ਅਤੇ ਪ੍ਰਤਾਪਗੜ੍ਹ ਵਿਚ ਇਕ ਵਿਅਕਤੀ ਨੇ ਅਪਣੀ ਜਾਨ ਗਵਾਈ। ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚਲ ਰਿਹਾ ਹੈ।