ਭਾਜਪਾ ਦੀ ਸਮਾਰਟ ਸਿਟੀ ਦਾ ਬੁਰਾ ਹਾਲ, ਪਾਣੀ 'ਚ ਡੁੱਬਿਆ ਅਹਿਮਦਾਬਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੀਂਹ ਨਾਲ ਹੁਣ ਤੱਕ ਘੱਟੋ- ਘੱਟ 63 ਲੋਕਾਂ ਦੀ ਹੋਈ ਮੌਤ

Bad condition of BJP's smart city, Ahmedabad submerged in water

 

ਅਹਿਮਦਾਬਾਦ: 1 ਜੂਨ ਤੋਂ ਗੁਜਰਾਤ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 63 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 33 ਲੋਕਾਂ ਦੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਰਾਜ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਕੰਧ ਡਿੱਗਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ।

 

16 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ, 5 ਲੋਕਾਂ ਦੀ ਦਰੱਖਤ ਡਿੱਗਣ ਕਾਰਨ ਮੌਤ ਹੋ ਗਈ, ਜਦਕਿ ਇਕ ਦੀ ਮੌਤ ਬਿਜਲੀ ਦੇ ਖੰਭੇ ਡਿੱਗਣ ਕਾਰਨ ਹੋਈ।
ਆਨੰਦ, ਦੇਵਭੂਮੀ ਦਵਾਰਕਾ, ਕੱਛ, ਪੋਰਬੰਦਰ, ਛੋਟੇਉਦੇਪੁਰ, ਤਾਪੀ, ਨਵਸਾਰੀ, ਵਲਸਾਡ, ਨਰਮਦਾ ਅਤੇ ਵਡੋਦਰਾ ਜ਼ਿਲ੍ਹਿਆਂ ਦੇ ਕੁੱਲ 10,674 ਨਾਗਰਿਕਾਂ ਨੂੰ ਪ੍ਰਸ਼ਾਸਨ ਵੱਲੋਂ ਸ਼ਿਫਟ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 6,853 ਘਰਾਂ ਨੂੰ ਪਰਤ ਚੁੱਕੇ ਹਨ, ਜਦੋਂ ਕਿ ਲਗਭਗ 3,821 ਨੂੰ ਸਰਕਾਰ ਵੱਲੋਂ ਸ਼ਰਨ ਮੁਹੱਈਆ ਕਰਵਾਈ ਗਈ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਤ੍ਰਿਵੇਦੀ ਨੇ ਕਿਹਾ ਕਿ ਰਾਜ ਦੇ ਭਰੂਚ, ਛੋਟੌਦਪੁਰ, ਨਰਮਦਾ, ਸੂਰਤ, ਤਾਪੀ, ਡਾਂਗ, ਨਵਸਾਰੀ ਅਤੇ ਵਲਸਾਡ ਜ਼ਿਲਿਆਂ 'ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਕੁੱਲ 18 ਟੀਮਾਂ ਮੀਂਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ।

 

 

ਮੰਤਰੀ ਨੇ ਕਿਹਾ ਕਿ 1 ਜੂਨ ਤੋਂ ਹੁਣ ਤੱਕ ਕੁੱਲ 25 ਘਰ ਅਤੇ 11 ਝੌਂਪੜੀਆਂ ਨੁਕਸਾਨੀਆਂ ਗਈਆਂ ਹਨ। ਸੂਬੇ ਵਿੱਚ ਹੁਣ ਤੱਕ 272 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਨੂੰ ਫੋਨ ਕਰਕੇ ਸੂਬੇ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਨੇ ਰਾਜ ਦੇ ਮੀਂਹ ਪ੍ਰਭਾਵਿਤ ਖੇਤਰਾਂ ਵਿੱਚ ਐਨਡੀਆਰਐਫ ਦੀ ਤਾਇਨਾਤੀ ਸਮੇਤ ਹਰ ਲੋੜੀਂਦੀ ਮਦਦ ਦਾ ਭਰੋਸਾ ਦਿੱਤਾ ਹੈ।