Agniveer Reservation: ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਭਰਤੀਆਂ ਵਿਚ ਮਿਲੇਗਾ 10 ਫ਼ੀ ਸਦੀ ਰਾਖਵਾਂਕਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Agniveer Reservation: ਸਰੀਰਕ ਤੌਰ ’ਤੇ ਵੀ ਛੋਟ ਮਿਲੇਗੀ।

Ex-servicemen to get 10% reservation in CISF, BSF recruitment Agniveer Reservation

Ex-servicemen to get 10% reservation in CISF, BSF recruitment Agniveer Reservation : ਕੇਂਦਰ ਸਰਕਾਰ ਨੇ ਵੀਰਵਾਰ ਨੂੰ ਅਗਨੀਵੀਰ ਯੋਜਨਾ ’ਤੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲੇ ਮੁਤਾਬਕ ਸਾਬਕਾ ਅਗਨੀਵੀਰਾਂ ਨੂੰ ਸੀਆਈਐਸਐਫ਼, ਬੀਐਸਐਫ਼ ਵਿਚ 10 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਵੀ ਛੋਟ ਮਿਲੇਗੀ। ਬੀਐਸਐਫ਼ ਦੇ ਡੀਜੀ ਨਿਤਿਨ ਅਗਰਵਾਲ ਅਤੇ ਸੀਆਈਐਸਐਫ਼ ਡੀਜੀ ਮੀਨਾ ਸਿੰਘ ਨੇ ਇਹ ਜਾਣਕਾਰੀ ਦਿਤੀ।  ਸੀ.ਆਈ.ਐਸ.ਐਫ. ਨੇ ਇਸ ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ ਅਤੇ ਇਸ ਫ਼ੈਸਲੇ ਦੇ ਆਧਾਰ ’ਤੇ ਸੀ.ਆਈ.ਐਸ.ਐਫ਼. ਜਲਦੀ ਹੀ ਭਰਤੀ ਲਈ ਇਨ੍ਹਾਂ ਨਿਯਮਾਂ ਨੂੰ ਲਾਗੂ ਕਰੇਗੀ। ਇਸ ਮਾਮਲੇ ਬਾਰੇ ਨਿਤਿਨ ਅਗਰਵਾਲ ਨੇ ਕਿਹਾ ਕਿ ਅਸੀਂ ਸਿਪਾਹੀਆਂ ਨੂੰ ਤਿਆਰ ਕਰ ਰਹੇ ਹਾਂ, ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ।

ਇਸ ਦਾ ਫਾਇਦਾ ਸਾਰੀਆਂ ਤਾਕਤਾਂ ਨੂੰ ਮਿਲੇਗਾ। ਸਾਬਕਾ ਅਗਨੀਵੀਰਾਂ ਨੂੰ ਭਰਤੀ ਵਿਚ 10 ਫ਼ੀ ਸਦੀ ਰਾਖਵਾਂਕਰਨ ਮਿਲੇਗਾ। ਉਥੇ ਹੀ ਸੀ.ਆਈ.ਐਸ.ਐਫ਼ ਦੇ ਡਾਇਰੈਕਟਰ ਜਨਰਲ ਨੀਨਾ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿਚ ਸਾਬਕਾ ਅਗਨੀਵੀਰਾਂ ਦੀ ਭਰਤੀ ਲਈ ਇਕ ਵੱਡਾ ਕਦਮ ਚੁਕਿਆ ਹੈ। ਇਸ ਨੂੰ ਲੈ ਕੇ ਸੀ.ਆਈ.ਐਸ.ਐਫ਼. ਨੇ ਵੀ ਸਾਰੇ ਇੰਤਜਾਮ ਕਰ ਲਏ ਹਨ। ਕਾਂਸਟੇਬਲਾਂ ਦੀਆਂ 10 ਫ਼ੀ ਸਦੀ ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ, ਨਾਲ ਹੀ, ਉਨ੍ਹਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਵਿਚ ਛੋਟ ਦਿਤੀ ਜਾਵੇਗੀ।