US Visa : ਪਰਵਾਸੀਆਂ ਨੂੰ ਅਮਰੀਕਾ ਦੀ ਚੇਤਾਵਨੀ, "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ’’
US Visa : ‘‘ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ’’, ‘‘ਨਿਯਮਾਂ ਦੀ ਉਲੰਘਦਾ ਕੀਤੀ ਤਾਂ ਵੀਜ਼ਾ ਰੱਦ ਕਰਕੇ ਦੇਸ਼ ਨਿਕਾਲਾ ਦੇਵਾਂਗੇ"
ਪਰਵਾਸੀਆਂ ਨੂੰ ਅਮਰੀਕਾ ਦੀ ਚੇਤਾਵਨੀ, "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ’’
US Visa News in Punjabi : ਅਮਰੀਕਾ ਨੇ ਪਰਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ। ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਟਵੀਟ ਕਰਕੇ ਲਿਖਿਆ ਹੈ ਕਿ , "ਵੀਜ਼ਾ ਜਾਰੀ ਹੋਣ ਤੋਂ ਬਾਅਦ ਵੀਜ਼ਾ ਸਕ੍ਰੀਨਿੰਗ ਬੰਦ ਨਹੀਂ ਹੁੰਦੀ। ਅਸੀਂ ਵੀਜ਼ਾ ਧਾਰਕਾਂ ਦੀ ਲਗਾਤਾਰ ਜਾਂਚ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਸਾਰੇ ਅਮਰੀਕੀ ਕਾਨੂੰਨਾਂ ਅਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਉਨ੍ਹਾਂ ਦੇ ਵੀਜ਼ੇ ਰੱਦ ਕਰ ਦੇਵਾਂਗੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਵਾਂਗੇ।"
(For more news apart from US warns immigrants, "Visa screening does not stop once visa is issued" News in Punjabi, stay tuned to Rozana Spokesman)