ਤਿੰਨ ਤਲਾਕ ਨੂੰ ਸਹੀ ਦੱਸਣ ਵਾਲੇ ਕਾਂਗਰਸੀ ਸੰਸਦ ਮੈਂਬਰ ਨੇ ਮੰਗੀ ਮਾਫ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਤਲਾਕ ਬਾਰੇ ਇਤਰਾਜ਼ਯੋਗ ਟਿਪਣੀ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਤਿੰਨ ਤਲਾਕ ਦੇ ਸੰਦਰਭ ਵਿਚ ਕਿਹਾ ਸੀ ਕਿ ਭਗਵਾਨ ਰਾਮ ਨੇ ਵੀ ਸੀਤਾ

MP husain

ਨਵੀਂ ਦਿੱਲੀ, 11 ਅਗੱਸਤ : ਤਿੰਨ ਤਲਾਕ ਬਾਰੇ ਇਤਰਾਜ਼ਯੋਗ ਟਿਪਣੀ ਕਰਨ ਲਈ ਕਾਂਗਰਸ ਦੇ ਸੰਸਦ ਮੈਂਬਰ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਤਿੰਨ ਤਲਾਕ ਦੇ ਸੰਦਰਭ ਵਿਚ ਕਿਹਾ ਸੀ ਕਿ ਭਗਵਾਨ ਰਾਮ ਨੇ ਵੀ ਸੀਤਾ 'ਤੇ ਸ਼ੱਕ ਕੀਤਾ ਸੀ ਅਤੇ ਉਸ ਨੂੰ ਛੱਡ ਦਿਤਾ ਸੀ। ਕਾਂਗਰਸ ਨੇ ਅਪਣੇ ਸੰਸਦ ਮੈਂਬਰ ਦੀ ਟਿਪਣੀ ਤੋਂ ਪਾਸਾ ਵੱਟ ਲਿਆ ਸੀ।


ਸੰਸਦ ਮੈਂਬਰ ਹੁਸੈਨ ਦਲਵਈ ਨੇ ਕਲ ਤਿੰਨ ਤਲਾਕ ਨੂੰ ਸਹੀ ਠਹਿਰਾਉਂਦਿਆਂ ਉਕਤ ਟਿਪਣੀ ਕੀਤੀ ਸੀ। ਉਨ੍ਹਾਂ ਕਿਹਾ, 'ਮੈਂ ਅਪਣੀ ਟਿਪਣੀ ਲਈ ਮੁਆਫ਼ੀ ਮੰਗਦਾ ਹਾਂ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।' 


ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ, 'ਅਜਿਹੇ ਬਿਆਨ ਪਹਿਲਾਂ ਵੀ ਕਈਆਂ ਨੇ ਦਿਤੇ ਹਨ। ਬਹੁਤ ਹੀ ਗੰਭੀਰ ਟਿਪਣੀ ਕੀਤੀ ਗਈ ਸੀ। ਕੁੱਝ ਦਿਨ ਪਹਿਲਾਂ ਯੂਪੀ ਦੇ ਡਿਪਟੀ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਸੀ ਕਿ ਮਾਤਾ ਸੀਤਾ 'ਟੈਸਟ ਟਿਊਬ ਬੇਬੀ' ਸੀ। ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੇ ਸੰਸਦ ਵਿਚ ਕਿਹਾ ਸੀ ਕਿ ਮਾਤਾ ਸੀਤਾ ਕਾਲਪਨਿਕ ਚਰਿੱਤਰ ਸੀ। ਅਜਿਹੇ ਬਿਆਨ ਕਿਸੇ ਨੂੰ ਵੀ ਨਹੀਂ ਦੇਣੇ ਚਾਹੀਦੇ।' ਉਨ੍ਹਾਂ ਕਿਹਾ ਕਿ ਹੁਸੈਨ ਨੇ ਮਾਫ਼ੀ ਮੰਗ ਲਈ ਹੈ। ਇਸ ਲਈ ਇਹ ਮਾਮਲਾ ਖ਼ਤਮ ਸਮਝਿਆ ਜਾਵੇ।