ਜਦ ਤੋਂ ਅਮਿਤ ਸ਼ਾਹ ਗ੍ਰਹਿ ਮੰਤਰੀ ਬਣੇ ਕਿਤੇ ਦੰਗੇ ਹੋ ਰਹੇ ਤੇ ਕਿਤੇ ਨਾਅਰੇ ਲੱਗ ਰਹੇ- ਸੰਜੇ ਸਿੰਘ
ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਵਿਚ ਸੰਸਦ ਮੈਂਬਰ ਸੰਜੇ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਹੈ।
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਇਜਲਾਸ ਨੂੰ ਸਮੇਂ ਤੋਂ ਪਹਿਲਾਂ ਸਮਾਪਤ ਕਰਨ ’ਤੇ ਵਿਰੋਧੀ ਧਿਰਾਂ ਵਿਚ ਰੋਸ ਹੈ। ਇਸ ਦੇ ਚਲਦਿਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਕੇਂਦਰ ਵਿਰੁੱਧ ਸਾਂਝਾ ਮਾਰਚ ਕੱਢਿਆ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਸਦਨ ਵਿਚ ਸੰਸਦ ਮੈਂਬਰਾਂ ਨਾਲ ਬਦਸਲੂਕੀ ਕਰਨ ਦੇ ਆਰੋਪ ਲਗਾਏ। ਉਧਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਵਿਚ ਸੰਸਦ ਮੈਂਬਰ ਸੰਜੇ ਸਿੰਘ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਸ਼ਾਨੇ ’ਤੇ ਲਿਆ ਹੈ।
ਹੋਰ ਪੜ੍ਹੋ: ਪ੍ਰਤਾਪ ਸਿੰਘ ਬਾਜਵਾ ਦਾ ਕੇਂਦਰ ਸਰਕਾਰ 'ਤੇ ਹਮਲਾ, 'ਸਾਨੂੰ ਚੁੱਪ ਕਰਾ ਕੇ ਡਰਾਇਆ ਨਹੀਂ ਜਾ ਸਕਦਾ'
ਉਹਨਾਂ ਕਿਹਾ ਕਿ ਜਦੋਂ ਤੋਂ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਉਦੋਂ ਤੋਂ ਕਿਤੇ ਦੰਗੇ ਹੋ ਰਹੇ ਹਨ ਤਾਂ ਕਿਤੇ ਨਾਅਰੇ ਲਗਾਏ ਜਾ ਰਹੇ ਹਨ। ਸੰਜੇ ਸਿੰਘ ਨੇ ਕਿਹਾ, ‘ਦੇਸ਼ ਦੀ ਰਾਜਧਾਨੀ ਵਿਚ ਹੀ ਵਾਪਰੀਆਂ ਘਟਨਾਵਾਂ ਨੂੰ ਦੇਖ ਲਓ। ਦੇਸ਼ ਦੀ ਰਾਜਧਾਨੀ ਵਿਚ ਦੰਗੇ ਹੋ ਚੁੱਕੇ ਹਨ, ਵਕੀਲਾਂ ’ਤੇ ਹਮਲੇ ਹੋ ਰਹੇ ਹਨ। ਹਿੰਸਕ ਘਟਨਾਵਾਂ ਵਾਪਰ ਰਹੀਆਂ ਹਨ, ਦਿੱਲੀ ਵਿਚ ਗੈਂਗਵਾਰ ਵੀ ਹੋ ਰਹੀ ਹੈ’।
ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ 14 ਅਗਸਤ ਨੂੰ ਲੋਕ ਅਰਪਣ ਕਰਨਗੇ 'ਜਲ੍ਹਿਆਂਵਾਲਾ ਬਾਗ ਸ਼ਤਾਬਦੀ ਮੈਮੋਰੀਅਲ ਪਾਰਕ'
ਉਹਨਾਂ ਕਿਹਾ ਕਿ ਭਾਜਪਾ ਦੇ ਹੀ ਨੇਤਾ ਭੜਕਾਊ ਨਾਅਰੇ ਲਗਾ ਰਹੇ ਹਨ, ਜਿਸ ਨਾਲ ਦੰਗੇ ਭੜਕ ਰਹੇ ਹਨ ਅਤੇ ਸਮਾਜ ਨੂੰ ਵੰਡਿਆ ਜਾ ਰਿਹਾ ਹੈ। ਆਪ ਆਗੂ ਨੇ ਕਿਹਾ ਕਿ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਪਰ ਉਹਨਾਂ ਨੇ ਭਾਜਪਾ ਆਗੂਆਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।
ਹੋਰ ਪੜ੍ਹੋ: ਬੈਂਕਾਂ 'ਤੇ RBI ਦੀ ਸਖ਼ਤੀ! ATM 'ਚ ਪੈਸੇ ਨਾ ਹੋਣ 'ਤੇ ਬੈਂਕ ਨੂੰ ਲੱਗੇਗਾ 10,000 ਰੁਪਏ ਦਾ ਜੁਰਮਾਨਾ
ਸੰਜੇ ਸਿੰਘ ਨੇ ਕਿਹਾ ਦੇਸ਼ ਦੀ ਜਨਤਾ ਨੂੰ ਮੂਰਖ ਸਮਝਣ ਦੀ ਗਲਤੀ ਨਾ ਕਰੋ। ਹਰ ਵਿਅਕਤੀ ਸਮਝਦਾ ਹੈ ਕਿ, ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ਮੌਕੇ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਇੰਨੀ ਭੀੜ ਕਿਉਂ ਇਕੱਠੀ ਕੀਤੀ ਗਈ? ਉੱਤੇ ਅਜਿਹੇ ਨਾਅਰੇ ਕਿਉਂ ਲਗਾਏ ਗਏ?