ਇਸਰੋ ਮਿਸ਼ਨ ਦਾ ਕੰਮ ਫਿਰ ਤੋਂ ਕੀਤਾ ਜਾ ਸਕਦਾ ਹੈ ਤੈਅ : ਜਤਿੰਦਰ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਂਚਿੰਗ ਦੇ ਕੁਝ ਮਿੰਟਾਂ ਬਾਅਦ ਇੰਜਣ ’ਚ ਖ਼ਰਾਬੀ ਆਉਣ ਕਾਰਨ ਟੁੱਟਿਆ ਵਿਗਿਆਨੀਆਂ ਦਾ ਸੁਫ਼ਨਾ

The mission can be re-scheduled some time again - Jatinder Singh

ਨਵੀਂ ਦਿੱਲੀ - ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਜੀਐਸਐਲਵੀ ਰਾਕੇਟ ਨੂੰ ਵੀਰਵਾਰ ਨੂੰ ਧਰਤੀ ਨਿਰੀਖਣ ਉਪਗ੍ਰਹਿ ਈਓਐਸ -03 ਨੂੰ ਪੰਧ 'ਚ ਪਾਉਣ' ਚ ਅਸਫਲ ਰਹਿਣ ਤੋਂ ਬਾਅਦ ਕੇਂਦਰੀ ਮੰਤਰੀ ਜਤੇਂਦਰ ਸਿੰਘ ਨੇ ਕਿਹਾ ਕਿ ਪ੍ਰੋਗਰਾਮ ਨੂੰ ਮੁੜ ਤਹਿ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਵਿਚ ਰਾਜ ਮੰਤਰੀ ਅਤੇ ਪੁਲਾੜ ਵਿਭਾਗ ਦੇ ਇੰਚਾਰਜ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਇਸਰੋ ਦੇ ਚੇਅਰਮੈਨ ਕੇ. ਸਿਵਨ ਨਾਲ ਮਿਸ਼ਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲਾਂਚ ਦੇ ਪਹਿਲੇ ਦੋ ਪੜਾਅ ਠੀਕ ਸਨ

ਪਰ ਇਸ ਤੋਂ ਬਾਅਦ ਕ੍ਰਿਓਜੈਨਿਕਸ ਦੇ "ਉਪਰਲੇ ਪੜਾਅ" ਵਿਚ ਇੱਕ ਤਕਨੀਕੀ ਖਰਾਬੀ ਦੇਖੀ ਗਈ। ਸਿੰਘ ਨੇ ਟਵੀਟ ਕੀਤਾ, '' ਇਸਰੋ ਦੇ ਚੇਅਰਮੈਨ ਡਾ. ਸਿਵਾਨ ਨਾਲ ਕੀਤੀ ਗਈ ਗੱਲਬਾਤ ਵਿਚ ਵਿਸਥਾਰ ਨਾਲ ਚਰਚਾ ਕੀਤੀ ਗਈ। ਪਹਿਲੇ ਦੋ ਪੜਾਅ ਠੀਕ ਸਨ ਪਰ ਉਸ ਤੋਂ ਬਾਅਦ ਕ੍ਰਾਇਓਜੇਨਿਕ ਉਪਰਲੇ ਪੜਾਅ ਵਿਚ ਸਮੱਸਿਆ ਆਈ। ਮਿਸ਼ਨ ਦੇ ਪ੍ਰੋਗਰਾਮ ਨੂੰ ਦੁਬਾਰਾ ਤਹਿ ਕੀਤਾ ਜਾ ਸਕਦਾ ਹੈ।

ਜਿਕਰਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵਲੋਂ ਈ. ਓ. ਐੱਸ03 ਉਪਗ੍ਰਹਿ (ਸੈਟੇਲਾਈਟ) ਦੀ ਲਾਂਚਿੰਗ ਨਾਕਾਮ ਰਹੀ। ਵੀਰਵਾਰ ਸਵੇਰੇ ਜਦੋਂ ਦੇਸ਼ ਪੁਲਾੜ ਦੀ ਦੁਨੀਆ ਵਿਚ ਇਕ ਵਾਰ ਫਿਰ ਤੋਂ ਇਤਿਹਾਸ ਰਚਣ ਲਈ ਬਿਲਕੁੱਲ ਤਿਆਰ ਸੀ ਤਾਂ ਰਾਕੇਟ ਦੇ ਤੀਜੇ ਪੜਾਅ ਦੇ ਕ੍ਰਾਯੋਜੈਨਿਕ ਇੰਜਣ ’ਚ ਕੁਝ ਖ਼ਰਾਬੀ ਆ ਗਈ।

ਉਪਗ੍ਰਹਿ ਲਾਂਚਿੰਗ ਯਾਨ (ਜੀ. ਐੱਸ. ਐੱਲ. ਵੀ.) ਈ. ਓ. ਐੱਸ03 ਧਰਤੀ ਨਿਰੀਖਣ ਉਪਗ੍ਰਹਿ ਨੂੰ ਪੰਧ ’ਚ ਸਥਾਪਤ ਕਰਨ ਵਿਚ ਅਸਫ਼ਲ ਰਿਹਾ। ਇਸ ਤੋਂ ਪਹਿਲਾਂ ਪੁਲਾੜ ਏਜੰਸੀ ਨੇ ਬੁੱਧਵਾਰ ਸਵੇਰੇ ਆਪਣੇ ਜੀ. ਐੱਸ. ਐੱਲ. ਵੀ-ਐੱਫ10 ਰਾਕੇਟ ਦੀ ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਇਸਰੋ ਨੂੰ ਐਲਨ ਕਰਨਾ ਪਿਆ ਕਿ ਮਿਸ਼ਨ ਪੂਰਾ ਨਹੀਂ ਹੋ ਸਕਦਾ।