ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੌਂਟੀ ਪਨੇਸਰ ਨੇ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ ਦਾ ਕੀਤਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਿਲਮ 'ਚ ਸਿੱਖਾਂ ਦਾ ਕੀਤਾ ਗਿਆ ਅਪਮਾਨ

photo

 

 ਨਵੀਂ ਦਿੱਲੀ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਆਮਿਰ ਖਾਨ ਅਤੇ ਕਰੀਨਾ ਕਪੂਰ ਦੀ ਫਿਲਮ 'ਲਾਲ ਸਿੰਘ ਚੱਢਾ' ਦੇ ਬਾਈਕਾਟ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਭਾਰਤੀ ਫੌਜ ਅਤੇ ਸਿੱਖਾਂ ਦਾ ਅਪਮਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਲਾਲ ਸਿੰਘ ਚੱਢਾ ਕੱਲ੍ਹ ਰਿਲੀਜ਼ ਹੋਈ ਹੈ ਅਤੇ ਇਹ 1994 ਦੀ ਹਾਲੀਵੁੱਡ ਫਿਲਮ ਫੋਰੈਸਟ ਗੰਪ ਦਾ ਹਿੰਦੀ ਰੀਮੇਕ ਹੈ। ਫਿਲਮ ਨੇ ਉਸ ਸਮੇਂ 6 ਆਸਕਰ ਅਵਾਰਡ ਜਿੱਤੇ ਸਨ।

 

 

ਮੌਂਟੀ ਨੇ ਇਸ ਫਿਲਮ ਬਾਰੇ ਦੋ ਟਵੀਟ ਕੀਤੇ ਹਨ। ਉਸਨੇ ਪਹਿਲੇ ਟਵੀਟ ਵਿੱਚ ਲਿਖਿਆ ਕਿ ਫੋਰੈਸਟ ਗੰਪ ਅਮਰੀਕੀ ਫੌਜ ਵਿੱਚ ਫਿੱਟ ਬੈਠਦਾ ਹੈ, ਕਿਉਂਕਿ ਅਮਰੀਕਾ ਨੇ ਵੀਅਤਨਾਮ ਯੁੱਧ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘੱਟ ਆਈਕਿਊ ਵਾਲੇ ਲੋਕਾਂ ਦੀ ਭਰਤੀ ਕੀਤੀ ਸੀ। ਇਸ ਦੇ ਨਾਲ ਹੀ ਲਾਲ ਸਿੰਘ ਚੱਢਾ ਵਿੱਚ ਦਿਖਾਇਆ ਗਿਆ ਹੈ ਕਿ ਘੱਟ ਆਈਕਿਊ ਵਾਲੇ ਵਿਅਕਤੀ ਨੂੰ ਭਾਰਤੀ ਫੌਜ ਵਿੱਚ ਭਰਤੀ ਕੀਤਾ ਗਿਆ ਹੈ। ਇਹ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ, ਭਾਰਤੀ ਫੌਜ ਅਤੇ ਸਿੱਖਾਂ ਦਾ ਅਪਮਾਨ ਹੈ। ਸ਼ਰਮਨਾਕ।

 

 

ਇਸ ਦੇ ਨਾਲ ਹੀ ਇਕ ਹੋਰ ਟਵੀਟ 'ਚ ਮੋਂਟੀ ਨੇ ਆਮਿਰ ਦੀ ਫੋਟੋ ਸ਼ੇਅਰ ਕੀਤੀ ਅਤੇ ਫਿਰ ਲਿਖਿਆ ਕਿ 'ਲਾਲ ਸਿੰਘ ਚੱਢਾ' 'ਚ ਆਮਿਰ ਨੇ ਘੱਟ ਆਈਕਿਊ ਵਾਲੇ ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਉਸ ਨੇ ਸਾਰਿਆਂ ਦਾ ਅਪਮਾਨ ਕੀਤਾ ਹੈ। ਇਸ ਦਾ ਬਾਈਕਾਟ ਕਰੋ। ਲਾਲ ਸਿੰਘ ਚੱਢਾ, ਦੇਸ਼ ਵਿੱਚ ਐਮਰਜੈਂਸੀ, ਸਾਕਾ ਨੀਲਾ ਤਾਰਾ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, 1984 ਦੇ ਸਿੱਖ ਦੰਗੇ, 1983 ਦੇ ਵਿਸ਼ਵ ਕੱਪ, ਹਰ ਇੱਕ ਦੀ ਨਿੱਕੀ ਕਹਾਣੀ ਹੈ।

ਮੋਂਟੀ ਪਨੇਸਰ ਨੇ ਇੰਗਲੈਂਡ ਲਈ 50 ਟੈਸਟ ਮੈਚਾਂ 'ਚ 167 ਅਤੇ 26 ਵਨਡੇ ਮੈਚਾਂ 'ਚ 24 ਵਿਕਟਾਂ ਲਈਆਂ ਹਨ।
ਪਨੇਸਰ ਦਾ ਜਨਮ 25 ਅਪ੍ਰੈਲ 1982 ਨੂੰ ਇੰਗਲੈਂਡ 'ਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਪੰਜਾਬ ਦੇ ਵਸਨੀਕ ਸਨ ਜੋ ਸਾਲ 1979 ਵਿੱਚ ਇੰਗਲੈਂਡ ਵਿੱਚ ਵਸ ਗਏ ਸਨ। ਪਨੇਸਰ ਦੇ ਪਿਤਾ ਦਾ ਨਾਮ ਪਰਮਜੀਤ ਸਿੰਘ ਅਤੇ ਮਾਤਾ ਦਾ ਨਾਮ ਗੁਰਸ਼ਰਨ ਕੌਰ ਹੈ, ਉਸਦੇ ਪਿਤਾ ਪੇਸ਼ੇ ਤੋਂ ਇੱਕ ਰੀਅਲ ਅਸਟੇਟ ਡਿਵੈਲਪਰ ਹਨ।