ਉੱਤਰਾਖੰਡ 'ਚ ਕਾਰ 'ਤੇ ਡਿੱਗਿਆ ਮਲਬਾ, ਕੇਦਾਰਨਾਥ ਜਾ ਰਹੇ 5 ਯਾਤਰੀਆਂ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ

photo

 

ਰੁਦਰਪ੍ਰਯਾਗ : ਉਤਰਾਖੰਡ ਦੇ ਰੁਦਰਪ੍ਰਯਾਗ ਵਿਚ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ 'ਚ ਸਵਾਰ ਸ਼ਰਧਾਲੂ ਕੇਦਾਰਨਾਥ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰੁਦਰਪ੍ਰਯਾਗ ਜ਼ਿਲੇ ਦੇ ਚੌਕੀ ਫਾਟਾ ਦੇ ਅਧੀਨ ਤਰਸਾਲੀ 'ਚ ਪਹਾੜ ਤੋਂ ਮਲਬਾ ਕਾਰ 'ਤੇ ਡਿੱਗਿਆ।

ਇਹ ਵੀ ਪੜ੍ਹੋ: ਅਹਿਮਦਾਬਾਦ 'ਚ ਦੋ ਟਰੱਕਾਂ ਦੀ ਆਪਸ 'ਚ ਹੋਈ ਟੱਕਰ, 10 ਲੋਕਾਂ ਦੀ ਦਰਦਨਾਕ ਮੌਤ

ਜਾਣਕਾਰੀ ਮੁਤਾਬਕ 12 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਮਲਬੇ ਨੂੰ ਹਟਾਇਆ ਗਿਆ। ਸ਼ਨੀਵਾਰ ਨੂੰ ਕਾਰ 'ਚੋਂ ਪੰਜ ਲਾਸ਼ਾਂ ਮਿਲੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਗੁਜਰਾਤ ਦੇ ਰਹਿਣ ਵਾਲੇ ਸਨ। ਅਧਿਕਾਰੀਆਂ ਮੁਤਾਬਕ ਤਰਸਾਲੀ 'ਚ ਪਹਾੜ ਤੋਂ ਮਲਬਾ ਡਿੱਗਣ ਕਾਰਨ ਕੇਦਾਰਨਾਥ ਹਾਈਵੇਅ ਦਾ 60 ਮੀਟਰ ਹਿੱਸਾ ਖੱਡ 'ਚ ਡਿੱਗ ਗਿਆ।

ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਬਾਕਸ ਆਫਿਸ 'ਤੇ ਫਿਰ ਤੋਂ ਮਚਾਇਆ ਗਦਰ, ਪਹਿਲੇ ਦਿਨ ਹੀ ਕੀਤੀ ਸ਼ਾਨਦਾਰ ਕਮਾਈ 

ਅਧਿਕਾਰੀਆਂ ਮੁਤਾਬਕ ਜ਼ਮੀਨ ਖਿਸਕਣ ਤੋਂ ਬਾਅਦ ਕੇਦਾਰਨਾਥ ਜਾਣ ਵਾਲੇ ਗੁਪਤਕਾਸ਼ੀ-ਗੌਰੀਕੁੰਡ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ। ਦੂਜੇ ਪਾਸੇ, ਰੁਦਰਪ੍ਰਯਾਗ ਪੁਲਿਸ ਨੇ ਦਸਿਆ ਹੈ ਕਿ ਜਾਵੜੀ, ਰੁਦਰਪ੍ਰਯਾਗ, ਤਿਲਵਾੜਾ, ਅਗਸਤਿਆਮੁਨੀ, ਕੱਕੜਗੜ ਤੋਂ ਅੱਗੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਦੱਸ ਦੇਈਏ ਕਿ ਰੁਦਰਪ੍ਰਯਾਗ ਸਮੇਤ ਉੱਤਰਾਖੰਡ ਦੇ ਕੁਝ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ 11 ਤੋਂ 14 ਅਗਸਤ ਤੱਕ ਸੂਬੇ ਦੇ ਜ਼ਿਆਦਾਤਰ 13 ਜ਼ਿਲ੍ਹਿਆਂ ਵਿੱਚ 'ਰੈੱਡ' ਅਤੇ 'ਆਰੇਂਜ' ਅਲਰਟ ਜਾਰੀ ਕੀਤਾ ਹੈ।