1.75 ਲੱਖ ਲੋਕਾਂ ਦਾ ਸੁਪਨਾ ਹੋਇਆ ਪੂਰਾ,ਇਸ ਰਾਜ ਵਿੱਚ PM ਮੋਦੀ ਨੇ ਸੌਂਪੀਆਂ ਘਰ ਦੀਆਂ ਚਾਬੀਆਂ
ਮੱਧ ਪ੍ਰਦੇਸ਼ ਵਿੱਚ ਅੱਜ 1.75 ਕਰੋੜ ਲੋਕ ਆਪਣੇ ਘਰਾਂ ਵਿੱਚ ....
ਭੋਪਾਲ: ਮੱਧ ਪ੍ਰਦੇਸ਼ ਵਿੱਚ ਅੱਜ 1.75 ਕਰੋੜ ਲੋਕ ਆਪਣੇ ਘਰਾਂ ਵਿੱਚ ਪ੍ਰਵੇਸ਼ ਕਰਨਗੇ. ਇਹ ਮਕਾਨ ਰਾਜ ਦੇ ਮਜ਼ਦੂਰ ਵਰਗਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਅਧੀਨ ਬਣਾਏ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ।
ਦੱਸ ਦੇਈਏ ਕਿ ਪੀਐਮ ਮੋਦੀ ਨੇ 20 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੀ ਸ਼ੁਰੂਆਤ ਕਰਦਿਆਂ, 2022 ਤੱਕ ਸਾਰੇ ਜ਼ਰੂਰਤਮੰਦਾਂ ਨੂੰ ਮਕਾਨ ਦੇਣ ਦੀ ਘੋਸ਼ਣਾ ਕੀਤੀ ਸੀ।
ਇਸ ਯੋਜਨਾ ਦੇ ਤਹਿਤ ਹੁਣ ਤੱਕ ਦੇਸ਼ ਭਰ ਵਿਚ ਤਕਰੀਬਨ 1.14 ਕਰੋੜ ਘਰ ਬਣਾਏ ਜਾ ਚੁੱਕੇ ਹਨ। ਇਕੱਲੇ ਮੱਧ ਪ੍ਰਦੇਸ਼ ਵਿੱਚ ਹੁਣ ਤੱਕ 17 ਲੱਖ ਗਰੀਬ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ। ਇਹ ਉਹ ਪਰਿਵਾਰ ਸਨ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸੀ।
ਇਸ ਯੋਜਨਾ ਵਿੱਚ, ਹਰ ਲਾਭਪਾਤਰੀ ਨੂੰ 1.20 ਲੱਖ ਰੁਪਏ ਦੀ ਸਰਕਾਰੀ ਗਰਾਂਟ ਮਿਲਦੀ ਹੈ, ਜਿਸ ਵਿੱਚ 60 ਪ੍ਰਤੀਸ਼ਤ ਕੇਂਦਰ ਤੋਂ ਜਾਂਦੀ ਹੈ ਅਤੇ 40 ਪ੍ਰਤੀਸ਼ਤ ਰਾਜ ਤੋਂ ਦਿੱਤੀ ਜਾਂਦੀ ਹੈ। ਇਸ ਯੋਜਨਾ ਤਹਿਤ ਦੇਸ਼ ਭਰ ਵਿਚ 2022 ਤਕ 2.95 ਕਰੋੜ ਮਕਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ।