ਭਾਰਤ ਵਿਚ ਆਏ ਕੋਰੋਨਾ ਦੇ 28,591 ਨਵੇਂ ਮਾਮਲੇ, 338 ਮਰੀਜ਼ਾਂ ਦੀ ਮੌਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਐਤਵਾਰ ਨੂੰ 338 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 4,42,655 ਹੋ ਗਈ।

Corona Virus

 

ਨਵੀਂ ਦਿੱਲੀ - ਭਾਰਤ ਵਿਚ ਇੱਕ ਹੀ ਦਿਨ ਵਿਚ ਕੋਵਿਡ -19 ਦੇ 28,591 ਨਵੇਂ ਮਾਮਲਿਆਂ ਦੀ ਰਿਪੋਰਟ ਦੇ ਨਾਲ, ਮਹਾਂਮਾਰੀ ਦੇ ਕੇਸਾਂ ਦੀ ਕੁੱਲ ਸੰਖਿਆ 3,32,36,921 ਤੱਕ ਪਹੁੰਚ ਗਈ ਹੈ ਜਦੋਂ ਕਿ 6,600 ਲੋਕਾਂ ਦੇ ਸੰਕਰਮਿਤ ਮੁਕਤ ਹੋਣ ਦੀ ਖ਼ਬਰ ਹੈ ਤੇ 3,84,921 ਮਰੀਜ਼ ਇਲਾਜ ਅਧੀਨ ਹਨ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਐਤਵਾਰ ਨੂੰ 338 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁੱਲ ਸੰਖਿਆ 4,42,655 ਹੋ ਗਈ।

ਸਿਹਤ ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 3,84,921 ਰਹਿ ਗਈ ਹੈ ਜੋ ਕਿ ਲਾਗ ਦੇ ਕੁੱਲ ਮਾਮਲਿਆਂ ਦਾ 1.16 ਫੀਸਦੀ ਹੈ, ਜਦੋਂ ਕਿ ਕੋਵਿਡ -19 ਤੋਂ ਠੀਕ ਹੋਣ ਦੀ ਦਰ 97.51 ਫੀਸਦੀ ਦਰਜ ਕੀਤੀ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 24 ਘੰਟਿਆਂ ਵਿਚ 6,595 ਦੀ ਕਮੀ ਦਰਜ ਕੀਤੀ ਗਈ ਹੈ।

ਅੰਕੜਿਆਂ ਅਨੁਸਾਰ ਸ਼ਨੀਵਾਰ ਨੂੰ ਕੋਵਿਡ -19 ਦੇ ਮਰੀਜ਼ਾ ਦਾ ਪਤਾ ਲਗਾਉਣ ਲਈ 15,30,125 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ, ਦੇਸ਼ ਵਿਚ ਹੁਣ ਤੱਕ ਟੈਸਟ ਕੀਤੇ ਗਏ ਨਮੂਨਿਆਂ ਦੀ ਗਿਣਤੀ 54,18,05,829 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਰੋਜ਼ਾਨਾ ਲਾਗ ਦੀ ਦਰ 1.87 ਫੀਸਦੀ ਦਰਜ ਕੀਤੀ ਗਈ ਹੈ। ਪਿਛਲੇ 13 ਦਿਨਾਂ ਤੋਂ ਇਹ ਤਿੰਨ ਪ੍ਰਤੀਸ਼ਤ ਤੋਂ ਘੱਟ ਰਿਹਾ ਹੈ। ਹਫਤਾਵਾਰੀ ਲਾਗ ਦੀ ਦਰ 2.17 ਪ੍ਰਤੀਸ਼ਤ ਦਰਜ ਕੀਤੀ ਗਈ ਸੀ।

ਪਿਛਲੇ 79 ਦਿਨਾਂ ਤੋਂ ਇਹ ਤਿੰਨ ਪ੍ਰਤੀਸ਼ਤ ਤੋਂ ਘੱਟ ਰਿਹਾ ਹੈ। ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,24,09,345 ਹੋ ਗਈ ਹੈ ਜਦੋਂ ਕਿ ਮੌਤ ਦਰ 1.33 ਫੀਸਦੀ ਹੈ। ਦੇਸ਼ ਵਿਚ ਹੁਣ ਤੱਕ ਐਂਟੀ-ਕੋਵਿਡ -19 ਟੀਕਿਆਂ ਦੀਆਂ 73.82 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿਚ ਸੰਕਰਮਿਤਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਪਾਰ ਹੋ ਗਈ ਸੀ।

ਇਸ ਦੇ ਨਾਲ ਹੀ, ਸੰਕਰਮਣ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ। ਦੇਸ਼ ਵਿਚ ਇਹ ਕੇਸ 19 ਦਸੰਬਰ ਨੂੰ ਇੱਕ ਕਰੋੜ, 4 ਮਈ ਨੂੰ ਦੋ ਕਰੋੜ ਅਤੇ 23 ਜੂਨ ਨੂੰ ਤਿੰਨ ਕਰੋੜ ਨੂੰ ਪਾਰ ਕਰ ਗਏ ਸਨ।