ਕਾਂਗਰਸ ਨੇ 70 ਸਾਲਾਂ ਵਿਚ ਜੋ ਬਣਾਇਆ ਸੀ ਉਹ ਭਾਜਪਾ ਨੇ ਸਭ ਵੇਚ ਦਿੱਤਾ : ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਹਮੇਸ਼ਾਂ ਦੇਸ਼ ਨੂੰ ਖੜ੍ਹਾ ਕਰਨ ਵਾਲੀ ਨੀਂਹ ਰਹੀ ਹੈ

Rahul Gandhi

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਸੱਤ ਸਾਲਾਂ 'ਚ ਉਹ ਸਭ ਕੁਝ ਵੇਚ ਦਿੱਤਾ ਜੋ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 70 ਸਾਲਾਂ 'ਚ ਬਣਾਇਆ ਸੀ। ਕਾਂਗਰਸ ਨਾਲ ਸਬੰਧਤ ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਦੀ ਕੌਮੀ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੰਬਈ ਅਤਿਵਾਦੀ ਹਮਲੇ ਵੇਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨ ਮੰਤਰੀ ਕਰਾਰ ਦਿੱਤਾ ਗਿਆ ਸੀ, ਪਰ ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਤੱਕ ਨਹੀਂ ਕੀਤਾ।

ਉਨ੍ਹਾਂ ਕਿਹਾ “ਕਾਂਗਰਸ ਹਮੇਸ਼ਾਂ ਦੇਸ਼ ਨੂੰ ਖੜ੍ਹਾ ਕਰਨ ਵਾਲੀ ਨੀਂਹ ਰਹੀ ਹੈ ਅਤੇ 70 ਸਾਲਾਂ ਦੀ ਸਾਡੀ ਸਾਰੀ ਮਿਹਨਤ ਨੂੰ ਭਾਜਪਾ ਨੇ ਸਿਰਫ ਸੱਤ ਸਾਲਾਂ ਵਿਚ ਵੇਚ ਦਿੱਤਾ। ਜਦੋਂ ਮੁੰਬਈ ਉੱਤੇ ਹਮਲਾ ਹੋਇਆ ਸੀ, ਮਨਮੋਹਨ ਸਿੰਘ ਨੂੰ ਮੀਡੀਆ ਨੇ ਇੱਕ ਕਮਜ਼ੋਰ ਪ੍ਰਧਾਨ ਮੰਤਰੀ ਕਿਹਾ ਸੀ। ਪੁਲਵਾਮਾ ਹਮਲੇ ਦੌਰਾਨ ਮੀਡੀਆ ਨੇ ਸਵਾਲ ਤੱਕ ਨਹੀਂ ਕੀਤਾ। ਰਾਹੁਲ ਗਾਂਧੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਖ਼ਤ ਮਿਹਨਤ ਕਰਨ ਵਾਲੇ ਐਨਐਸਯੂਆਈ ਦੇ ਮੈਂਬਰਾਂ ਦੀ ਪ੍ਰਸ਼ੰਸਾ ਵੀ ਕੀਤੀ।